ਪੰਜਾਬ ਪੁਲਿਸ ਪ੍ਰਤੀ ਆਮ ਲੋਕਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਕੇ ਪੁਲਿਸ ਕਰਮਚਾਰੀ ਸਮੇਂ ਸਿਰ ਕੰਮ ਨੀ ਕਰਦੇ ਤੇ ਟਾਈਮ ਤੇ ਪਹੁੰਚਦੇ ਨੀ ਪਰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਪੁਲਿਸ ਕੋਲ ਨਫਰੀ ਦੀ ਵੱਡੀ ਘਾਟ ਹੈ ਤੇ ਇਸ ਕਰਕੇ ਪੁਲਿਸ ਦੇ ਕਰਮਚਾਰੀਆਂ ਨੂੰ 24 ਘੰਟੇ ਕੰਮ ਕਰਨਾ ਪੈਂਦਾ ਹੈ। ਕਈ ਵਾਰ ਤਾਂ ਕੰਮ ਏਨਾ ਵੱਧ ਜਾਂਦਾ ਹੈ ਸਮੇਂ ਸਿਰ ਖਾਣਾ ਖਾਣ ਦਾ ਵੀ ਟਾਈਮ ਨਹੀਂ ਮਿਲਦਾ ਫੇਰ ਵੀ ਉਹ ਲੋਕ ਲਗਾਤਾਰ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹੈ । ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਏਡੀਜੀਪੀ ਨੇ ਜ਼ਿਲ੍ਹਾ ਮੁਖੀਆਂ ਨੂੰ ਇੱਕ ਪੱਤਰ ਲਿਖ ਕੇ ਹਦਾਇਤਾਂ ਕੀਤੀਆਂ ਹਨ ਕਿ ਪੁਲਿਸ ਮੁਲਾਜ਼ਮਾਂ ਕੋਲੋਂ ਮਿੱਥੇ ਸਮੇਂ ਤੱਕ ਹੀ ਡਿਊਟੀ ਲਈ ਜਾਵੇ । ਏਡੀਜੀਪੀ ਦੇ ਹੁਕਮਾਂ ਮੁਤਾਬਕ ਮੁਲਜ਼ਮਾਂ ਤੋਂ ਵਾਧੂ ਡਿਊਟੀ ਨਾ ਲਈ ਜਾਵੇ ਸਿਰਫ ਐਮਰਜੈਂਸੀ ਹਾਲਾਤਾਂ ਵਿੱਚ ਹੀ ਪੁਲਿਸ ਮੁਲਾਜ਼ਮਾਂ ਤੋਂ ਵਾਧੂ ਟਾਈਮ ਡਿਊਟੀ ਲਈ ਜਾਵੇ । ਏਡੀਜੀਪੀ ਨੇ ਇਹ ਵੀ ਹੁਕਮ ਕੀਤੇ ਜਿਹੜੇ ਮੁਲਾਜ਼ਮ ਦੀ ਡਿਊਟੀ ਹੋਵੇਗੀ ਉਹ ਯਕੀਨੀ ਬਣਾਈ ਜਾਵੇਗੀ।

ਇਸ ਦੌਰਾਨ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਕੋਲੋਂ ਨਿਰਧਾਰਿਤ ਸਮੇਂ ਤੋਂ ਜ਼ਿਆਦਾ ਡਿਊਟੀ ਲਈ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਗੱਲ ਹੈ। ਇਸ ਮਗਰੋਂ ਉਨ੍ਹਾਂ ਨੇ ਲਿਖਿਆ ਕਿ ਡਿਊਟੀ ਸਬੰਧੀ ਹੁਕਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
PUNJAB




INDIA








WORLD










