ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਟਿਵ ਹੈ । ਅੱਜ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬੰਬੀਹਾ ਗਰੁੱਪ ਦੇ ਗੈਂਗਸਟਰ ਹੈਪੀ ਭੁੱਲਰ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੰਬੀਹਾ ਗਰੁੱਪ ਨਾਲ ਸਬੰਧਤ ਗੈਂਗਸਟਰ ਹੈਪੀ ਭੁੱਲਰ ਪਿਛਲੇ ਲੰਬੇ ਸਮੇਂ ਤੋਂ ਭਗੌੜਾ ਸੀ। ਜਿਸ ਨੂੰ ਏਜੀਟੀਐਫ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਗ੍ਰਿਫਤਾਰੀ ਕਿਥੋਂ ਕੀਤੀ ਗਈ ਹੈ ਇਹ ਨਹੀਂ ਦੱਸਿਆ ਗਿਆ। ਏਜੀਟੀਐਫ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਹੈਪੀ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਮੁਤਾਬਕ ਇਹ ਕਤਲ ਅਤੇ ਫ਼ਿਰੌਤੀ ਦੇ ਮਾਮਲੇ ਵਿੱਚ ਲੋੜੀਂਦਾ ਸੀ ਦੂਜੇ ਪਾਸੇ ਬੰਬੀਹਾ ਗਰੁੱਪ ਵੱਲੋਂ ਫੇਸਬੁੱਕ ਤੇ ਪੋਸਟ ਪਾ ਕੇ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਨੇ ਦੋ ਦਿਨ ਪਹਿਲਾਂ ਹੀ ਹੈਪੀ ਭੁੱਲਰ ਨੂੰ ਚੱਕ ਲਿਆ ਸੀ ਤੇ ਸਾਥੀਆਂ ਨੂੰ ਡਰ ਹੈ ਕਿਤੇ ਪੁਲਿਸ ਹੈਪੀ ਭੁੱਲਰ ਦਾ ਐਨਕਾਉਂਟਰ ਹੀ ਨਾ ਕਰ ਦੇਵੇ