ਪੰਜਾਬ ਵਿੱਚ ਨਸ਼ਾ ਖਤਮ ਕਰਨ ਲਈ ਲਗਾਤਾਰ ਸਮੇਂ ਦੀਆਂ ਸਰਕਾਰਾਂ ਵੱਲੋਂ ਪਹਿਲਾਂ ਵੀ ਬਹੁਤ ਦਾਅਵੇ ਕੀਤੇ ਸਨ।ਮੌਜੂਦਾ ਮਾਨ ਸਰਕਾਰ ਵੱਲੋਂ ਵੀ ਨਸ਼ਿਆਂ ਨੂੰ ਖਤਮ ਕਰਨ ਲਈ ਦਾਅਵੇ ਕੀਤੇ ਜਾ ਰਹੇ ਹਨ । ਪੰਜਾਬ ਵਿੱਚ ਨਸ਼ੇ ਘੱਟ ਹੋਣ ਦੀ ਜਗ੍ਹਾ ਵੱਧਦੇ ਜਾ ਰਹੇ ਹੈ। ਕਿਉਂਕਿ ਜਿਹੜੇ ਲੋਕਾਂ ਨੂੰ ਨਸ਼ਾ ਤਸਕਰਾਂ ਖਿਲਾਫ ਕਾਰਵਾਈਆਂ ਕਰਨ ਲਈ ਜ਼ਿੰਮੇਵਾਰੀਆਂ ਦਿੱਤੀਆਂ ਹੋਇਆਂ ਹਨ ਉਨ੍ਹਾਂ ਦੇ ਵਿੱਚ ਕੁੱਝ ਕਾਲੀਆਂ ਭੇਡਾਂ ਨਸ਼ਾ ਤਸਕਰੀ ਦਾ ਕੰਮ ਕਰਦੀਆਂ ਹਨ । ਪਿਛਲੇ ਦਿਨੀਂ ਵੀ ਨਸ਼ਾ ਤਸਕਰੀ ਕਰਨ ਵਾਲੀਆਂ ਕਾਲੀਆਂ ਭੇਡਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ । ਪਰ ਅਜੇ ਵੀ ਨਸ਼ਾ ਰੋਕਣ ਦਾ ਨਾਮ ਨਹੀਂ ਲੈ ਰਿਹਾ ਹੈ ਹਰ ਰੋਜ਼ ਨੌਜਵਾਨਾਂ ਮੁੰਡਿਆਂ ਦੀਆਂ ਮੌਤਾਂ ਹੋ ਰਹੀਆਂ ਹਨ। ਇੱਕ ਤਾਜ਼ਾ ਮਾਮਲਾ ਹੈ ਜ਼ਿਲ੍ਹਾ ਮੋਗਾ ਹਲਕਾ ਬਾਘਾਪੁਰਾਣਾ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਰੋਡੇ ਪੱਤੀ ਬਾਦਲ ਜਿਥੇ ਬੀਤੀ ਰਾਤ ਨਸ਼ੇ ਦੀ ਉਵਰਡੋਜ ਲੈਣ ਨਾਲ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬੌਬੀ ਸਿੰਘ ਉਮਰ 20 ਸਾਲ ਪਿੰਡ ਰੋਡੇ ਪੱਤੀ ਬਾਦਲ ਦਾ ਰਹਿਣ ਵਾਲਾ ਸੀ ਜੋ ਪਿਛਲੇ ਤਿੰਨ ਚਾਰ ਸਾਲਾਂ ਤੋਂ ਨਸ਼ੇ ਕਰਨ ਦਾ ਆਦੀ ਸੀ । ਬੀਤੀ ਰਾਤ ਬੌਬੀ ਸਿੰਘ ਨੇ ਨਸ਼ੇ ਦੀ ਉਵਰਡੋਜ ਲੈ ਲਈ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਥਾਣਾ ਸਮਾਲਸਰ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਮੁਤਾਬਿਕ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਸਿਵਲ ਹਸਪਤਾਲ ਭੇਜ ਦਿੱਤੀ ਹੈ।
PUNJAB




INDIA








WORLD










