ਪੁਲਿਸ ਭਾਵੇਂ ਕਿਸੇ ਵੀ ਸਟੇਟ ਦੀ ਹੋਵੇ ਜਦੋਂ ਵੀ ਪੁਲਿਸ ਕੋਲੋਂ ਛੋਟੀ ਮੋਟੀ ਗਲਤੀ ਹੋ ਜਾਵੇ ਤਾਂ ਮੀਡੀਆ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ ।ਇਸਤਰ੍ਹਾਂ ਦਾ ਇੱਕ ਮਸਲਾ ਆਇਆ ਹੈ ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਜਿਥੇ ਪੁਲਿਸ ਦੇ ਕਾਰਮਚਾਰੀ ਐਸ ਐਸ ਪੀ ਦਫਤਰ ਵਿੱਚ ਸ਼ਰਾਬ ਪਾਰਟੀ ਕਰਦਿਆਂ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈ । ਜਦੋਂ ਇਸ ਬਾਰੇ ਐਸ ਐਸ ਪੀ ਡਾ ਬ੍ਰਜੇਸ਼ ਕੁਮਾਰ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਸ਼ਰਾਬ ਪਾਰਟੀ ਕਰਨ ਵਾਲੇ ਹੈਡ ਕਾਂਸਟੇਬਲ ਸੰਜੇ ਕਨੋਜਿਆ ਨੂੰ ਮੁਅੱਤਲ ਕਰ ਦਿੱਤਾ ਤੇ ਇਸ ਸਾਰੇ ਮਾਮਲੇ ਦੀ ਜਾਂਚ ਐਸ ਪੀ ਅਪਰਾਧ ਗਿਆਨੇਂਦਰ ਸਿੰਘ ਨੂੰ ਵੀ ਸੌਂਪ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਫੋਟੋ ਤੇ ਵੀਡੀਓ ਐਤਵਾਰ ਨੂੰ ਸਮਾਜਵਾਦੀ ਪਾਰਟੀ ਨਾਲ ਜੁੜੇ ਮਨਜੀਤ ਯਾਦਵ ਨੇ ਆਪਣੇ ਟਵਿਟਰ ਤੇ ਪਾਈ ਸੀ । ਮਨਜੀਤ ਯਾਦਵ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ- ਇਹ ਯੋਗੀ ਜੀ ਦੀ ਪੁਲਿਸ ਹੈ … ਮਨਜੀਤ ਯਾਦਵ ਦੇ ਟਵੀਟ ਤੋਂ ਬਾਅਦ ਆਈਜੀ ਮੋਹਿਤ ਅਗਰਵਾਲ ਨੇ ਇਟਾਵਾ ਪੁਲਿਸ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ।