ਚੰਡੀਗੜ੍ਹ:- ਪੰਜਾਬ ਕਾਂਗਰਸ ਵਿੱਚ ਕਲੇਸ਼ ਖਤਮ ਕਰਨ ਪਿਛਲੇ ਦਿਨੀਂ ਕਾਂਗਰਸ ਹਾਈਕਮਾਂਡ ਵੱਲੋਂ ਕੈਪਟਨ ਦੇ ਵਿਰੋਧ ਦੇ ਬਾਵਜੂਦ ਵੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾ ਦਿੱਤਾ ਗਿਆ ਸੀ । ਜਿਸ ਮਗਰੋਂ ਇਹ ਚਰਚਾ ਨੇ ਜੋਰ ਫੜ ਲਿਆ ਹੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ ਵਿੱਚ ਫੇਰ ਬਦਲ ਕਰ ਸਕਦੇ ਹਨ । ਸੂਤਰਾਂ ਦੇ ਮੁਤਾਬਿਕ ਕਿਸੇ ਹਿੰਦੂ ਚਿਹਰੇ ਨੂੰ ਉਪ ਮੁੱਖ ਮੰਤਰੀ ਲਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਰਾਜ ਕੁਮਾਰ ਵੇਰਕਾ ,ਕੇਪੀ ਰਾਣਾ, ਦੇ ਨਾਲ ਕੁੱਝ ਨਵੇਂ ਚਿਹਰੇ ਲਿਆਉਣ ਲਈ ਕੈਪਟਨ ਨੇ ਪੂਰੀ ਯੋਜਨਾ ਬਣਾਅ ਲਈ ਹੈ । ਚੋਣਾਂ ਤੋਂ ਪਹਿਲਾਂ ਇਹ ਫੇਰਬਦਲ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕੈਪਟਨ ਦੇ ਕਰੀਬੀ ਸੂਤਰਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਮੰਨਿਆ ਹੈ ਕਿ ਅਜਿਹੀ ਸਥਿਤੀ ਵਿੱਚ ਸਿੱਧੂ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਮੰਤਰੀਆਂ ਦੇ ਪੱਤੇ ਵੀ ਕੱਟੇ ਜਾ ਸਕਦੇ ਹਨ। ਪੰਜਾਬ ਵਿੱਚ ਜਾਤੀ ਦੇ ਸਮੀਕਰਨ ਦੇ ਹੱਲ ਲਈ ਕੈਪਟਨ ਆਪਣਾ ਧੜਾ ਵਧਾਉਣ ਦੀ ਤਿਆਰੀ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੇ ਜਥੇਬੰਦਕ ਢਾਂਚੇ ‘ਤੇ ਸਿੱਧੂ ਦੀ ਪਕੜ ਮਜਬੂਤ ਹੋਣ ਮਗਰੋਂ ਕੈਪਟਨ ਆਪਣੇ ਮੰਤਰੀ ਮੰਡਲ ਵਿੱਚ ਸਿੱਧੂ ਧੜੇ ਨੂੰ ਠਿੱਬੀ ਲਾ ਸਕਦੇ ਹਨ।
PUNJAB




INDIA








WORLD










