ਬਾਘਾਪੁਰਾਣਾ 27 ਜੁਲਾਈ (ਪ.ਪ.) :ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾ ਪੁਰਾਣਾ ਦੀ ਟੀਮ ਵਲੋਂ ਨਸ਼ੀਲੇ ਪਦਾਰਥ ਵੇਚਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਾਹਿਤ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਏ.ਐਸ.ਆਈ. ਤਰਸੇਮ ਸਿੰਘ ਸੀ.ਆਈ.ਏ ਸਟਾਫ ਬਾਘਾ ਪੁਰਾਣਾ ਨੇ ਮੁਖਬਰੀ ਦੇ ਅਧਾਰ ਤੇ ਕੱਚਾ ਦੁਸਾਝ ਰੋਡ ਵੱਲ ਤੋਂ ਇਨੋਵਾ ਗੱਡੀ ਰੰਗ ਚਿੱਟਾ ਨੰਬਰੀ PB – 04AB – 5626 ਤੇ ਸਵਾਰ ਹੋ ਕਿ ਆ ਰਹੇ ਨਿਰਭੈ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮੁਬਾਰਕਪੁਰ ਨੂੰ ਕਾਬੂ ਕੀਤਾ। ਉਸ ਪਾਸੋ ਵੱਡੀ ਮਾਤਰਾ ਵਿਚ ਸਰਾਬ ਜੋ ਕਿ ਬਾਹਰੀ ਸਟੇਟ ਦੀ ਬਰਾਮਦ ਕਰਕੇ ਮੁਕੱਦਮਾ ਨੰਬਰ 122 ਮਿਤੀ 26-07-2021 ਅ / ਧ 61-1-14 EX ਐਕਟ ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ ਹੈ ਜੋ ਉਕਤ ਦੋਸੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।
PUNJAB




INDIA








WORLD










