ਮੋਗਾ, 31 ਜੁਲਾਈ (ਪ.ਪ.) : ਪੰਜਾਬ ਵਿੱਚ ਵਿਦੇਸ਼ ਭੇਜਣ ਦੇ ਨਾਮ ਨਾਲ ਜੁੜੀਆਂ ਹਰ ਰੋਜ ਠੱਗੀਆਂ ਦੀਆਂ ਖਬਰ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਪਿਛਲੇ ਦਿਨੀਂ ਜਿਵੇਂ ਲਵਪ੍ਰੀਤ ਅਤੇ ਬਿਅੰਤ ਕੌਰ ਵਾਲਾ ਕੇਸ ਨਿਕਲ ਸਾਹਮਣੇ ਆਇਆ ਤੇ ਹੁਣ ਹੌਲੀ-ਹੌਲੀ ਹੋਰ ਵੀ ਬਹੁਤ ਲੋਕ ਸ਼ੋਸ਼ਲ ਮੀਡੀਆ ਦੇ ਰਾਹੀਂ ਆਪਣੇ ਨਾਲ ਹੋਈ ਠੱਗੀ ਬਾਰੇ ਦੱਸ ਰਹੇ ਹਨ। ਪਿਛਲੇ ਦਿਨੀਂ ਮੋਗਾ ਪੁਲਿਸ ਵੱਲੋਂ ਠੱਗੀ ਦਾ ਸ਼ਿਕਾਰ ਹੋਈ ਫਰੀਦਕੋਟ ਵਾਸੀ ਸੁਖਰਾਜ ਕੌਰ ਦੇ ਬਿਆਨਾਂ ਮੁਤਾਬਿਕ ਮੋਗਾ ਜਿਲ੍ਹੇ ਅਧੀਨ ਆਉਦੇ ਪਿੰਡ ਦੁਨੇਕੇ ਦੀ ਰਹਿਣ ਵਾਲੀ ਔਰਤ ਖਿਲਾਫ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਸੁਖਰਾਜ ਕੌਰ ਦੀ ਮੁਲਾਕਾਤ ਪਿੰਡ ਦੁਨੇਕੇ ਦੀ ਜੋ ਕਿ ਆਪ ਕੈਨੇਡਾ ਆਉਂਦੀ ਜਾਂਦੀ ਰਹਿੰਦੀ ਹੈ ਉਸ ਨਾਲ ਹੋਈ ਸੁਖਰਾਜ ਦੇ ਮੁਤਾਬਿਕ ਉਸ ਦਾ ਬੇਟਾ ਜੋ 12 ਸਾਲ ਦਾ ਹੈ ਬਿਮਾਰ ਰਹਿੰਦਾ ਹੈ ਜਦੋਂ ਇਸ ਸਬੰਧੀ ਔਰਤ ਨਾਲ ਗੱਲ ਹੋਈ ਤਾਂ ਉਸ ਨੇ ਭਰੋਸਾ ਦਿਵਾਇਆ ਕਿ ਮਾਂ ਅਤੇ ਪੁੱਤ ਨੂੰ ਇਲਾਜ ਲਈ ਕੈਨੇਡਾ ਲੈ ਜਾਵੇਗੀ ਤੇ ਵਧੀਆ ਇਲਾਜ ਕਰਵਾ ਸਕੇਗੀ ਤੇ ਫਿਰ ਸੁਖਰਾਜ ਕੌਰ ਨੇ ਔਰਤ ਦੀਆਂ ਗੱਲਾਂ ਵਿੱਚ ਆ ਕੇ ਉਸਨੂੰ ਵੱਖ-ਵੱਖ ਖਾਤਿਆਂ ਦੇ ਰਾਹੀਂ ਤੇ ਕੁੱਝ ਨਗਦ ਇਕੱਠੇ ਕਰਕੇ 6 ਲੱਖ ਰੁਪਏ ਦੇ ਦਿੱਤੇ। ਥੋੜੇ ਸਮੇਂ ਬਾਅਦ ਦੋਨਾ ਦੇ ਪਾਸਪੋਰਟ ਵੀ ਲੈ ਲਏ ਤੇ ਆਖਣ ਲੱਗੀ ਤੁਹਾਡਾ ਵੀਜਾ ਆ ਗਿਆ ਹੈ ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਉਹ ਔਰਤ ਸੁਖਰਾਜ ਕੌਰ ਤੇ ਉਸ ਦੇ ਬੇਟੇ ਨੂੰ ਕੈਨੇਡਾ ਲਿਜਾਣ ਤੋਂ ਆਨਾਕਾਨੀ ਕਰਦੀ ਰਹੀ। ਸੁਖਰਾਜ ਕੌਰ ਦੀ ਸ਼ਿਕਾਇਤ ਤੇ ਥਾਣਾ ਮੁਖੀ ਕਰਨਦੀਪ ਸਿੰਘ ਨੇ ਜਾਂਚ ਉਪਰੰਤ ਦੁਨੇਕੇ ਵਾਸੀ ਔਰਤ ਖਿਲਾਫ ਆਈਪੀਸੀ ਧਾਰਾ 420 ਤਹਿਤ ਪਰਚਾ ਦਰਜ ਕਰਕੇ ਉਕਤ ਔਰਤ ਨੂੰ ਨੋਟਿਸ ਕਰ ਦਿੱਤਾ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਖਰਾਜ ਕੌਰ ਨੇ ਮੋਗਾ ਪੁਲਿਸ ਤੋਂ ਮੰਗ ਕੀਤੀ ਕਿ ਉਕਤ ਔਰਤ ਤੇ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਉਹ ਦੇਸ਼ ਛੱਡ ਕੇ ਫਰਾਰ ਨਾ ਹੋ ਸਕੇ।
PUNJAB




INDIA








WORLD










