
ਲੁਧਿਆਣਾ, 31 ਜੁਲਾਈ (ਪ.ਪ.) : ਲੁਧਿਆਣਾ ਦੇ ਅਧੀਨ ਆਉਂਦੇ ਥਾਣਾ ਮੇਹਰਬਾਨ ਦੇ ਅੰਦਰ ਪੈਂਦੇ ਪਿੰਡ ਰੋਡ ਵਿੱਚੋਂ ਪਰਮਜੀਤ ਸਿੰਘ ਦੇ ਘਰੋਂ ਉਸ ਦੇ 6 ਸਾਲਾ ਬੱਚੇ ਨੂੰ ਘਰ ਵਿੱਚ ਕੰਮ ਕਰਨ ਵਾਲੇ ਨੌਕਰ ਨੇ ਅਗਵਾ ਕਰ ਲਿਆ ਸੀ । ਜਿਸ ਤੋਂ ਬਾਅਦ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਵਿੱਚ ਕੰਮ ਕਰਨ ਵਾਲਾ ਨੌਕਰ ਹੀ ਸਕੂਟਰ ਤੇ ਬਿਠਾਅ ਕੇ ਲੈ ਗਿਆ ਅਤੇ ਸੀ.ਸੀ.ਟੀ.ਵੀ. ਕੇਮਰਿਆਂ ਦੀ ਫੂਟੇਜ ਸ਼ੋਸ਼ਲ ਮੀਡੀਏ ਤੇ ਵਾਇਰਲ ਕਰ ਦਿੱਤੀ ਗਈ ਤੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗ ਤੇ ਭਾਲ ਸ਼ੁਰੂ ਕਰ ਦਿੱਤੀ ਗਈ । ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਲੋਕਾਂ ਦੇ ਸਹਿਯੋਗ ਨਾਲ ਜੰਗਲ ਦੇ ਵਿੱਚ ਭਾਲ ਕੀਤੀ ਗਈ ਅਤੇ ਬੱਚੇ ਨੂੰ ਲੱਭਣ ਵਿੱਚ ਸਫਲਤਾ ਹਾਸਿਲ ਕੀਤੀ ਤੇ ਉਸ ਨੌਕਰ ਨੂੰ ਵੀ ਲੋਕਾਂ ਨੇ ਫੜ੍ਹ ਕੇ ਕੁਟਾਪਾ ਚਾੜ੍ਹਿਆ । ਪਲਿਸ ਨੇ ਦੱਸਿਆ ਕਿ ਅਗਵਾ ਕਰਨ ਵਾਲੇ ਨੇ ਪਰਿਵਾਰ ਤੋਂ ਮੋਬਾਈਲ ਤੇ ਮੈਸਿਜ ਕਰਕੇ ਚਾਰ ਲੱਖ ਰੁਪਏ ਦੀ ਫਿਰੌਤੀ ਮੰਗੀ ਸੀ । ਜਿਸ ਤੋਂ ਬਾਅਦ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਟਰੈਕ ਕਰਕੇ ਬੱਚੇ ਨੂੰ ਲੱਭ ਲਿਆ । ਮੌਕੇ ‘ਤੇ ਪਹੁੰਚੇ ਏਸੀਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਗਿਆ ਹੈ। ਬੱਚੇ ਦਾ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ ਅਤੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਮੌਜੂਦ ਸਨ। ਫਿਲਹਾਲ ਪੁਲਿਸ ਦੋਸ਼ੀ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕਰ ਰਹੀ ਹੈ। ਮਾਮਲੇ ਸਬੰਧੀ ਪੁੱਛਗਿੱਛ ਕਰ ਰਹੀ ਹੈ
PUNJAB




INDIA








WORLD










