ਦਿੱਲੀ 2 ਆਗਸਤ (ਪ. ਪ.) : ਪਾਰਟੀਆਂ ਬਦਲਣ ਲਈ ਮਸਹੂਰ ਮੰਨੇ ਜਾਂਦੇ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਨੇ ਵੀ ਅੱਜ ਅਕਾਲੀ ਦਲ ਛੱਡ ਕੇ ਭਾਜਪਾ ਨਾਲ ਜਾ ਹੱਥ ਮਿਲਾਇਆ ਹੈ। ਇਸ ਮੌਕੇ ਇੰਨਾ ਨਾਲ ਆਪ ਪਾਰਟੀ ਨਾਲ ਸਬੰਧਤ ਰਹੇ ਚੰਦਰ ਮੋਹਣ ਜੋਸ਼ੀ ਤੇ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਚੰਦ ਸਿੰਘ ਚੱਠਾ ਸੰਗਰੂਰ ਤੋਂ ਗੁਰਪ੍ਰੀਤ ਸਿੰਘ ਆਦਿ ਹੋਰ ਵੀ ਲੋਕ ਸ਼ਾਮਲ ਹੋਏ। ਇੱਥੇ ਤੁਹਾਨੂ ਦੱਸ ਦਈਏ ਕਿ ਬਲਵੰਤ ਸਿੰਘ ਰਾਮੂਵਾਲੀਆ ਪਹਿਲਾਂ ਸਮਾਜ ਭਲਾਈ ਪਾਰਟੀ ਨਾਲ ਸਬੰਧਤ ਸਨ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜਾ ਰੱਲ ਗਏ ਅਤੇ ਫਿਰ ਥੋੜੇ ਸਮੇਂ ਬਾਅਦ ਇਹ ਯੂ. ਪੀ . ਦੀ ਸਮਾਜਵਾਦੀ ਪਾਰਟੀ ਵਿੱਚ ਚਲੇ ਗਏ, ਉਸੇ ਤਹਿਤ ਹੀ ਇਨ੍ਹਾਂ ਦੀ ਬੇਟੀ ਨੇ ਵੀ ਅਕਾਲੀ ਦਲ ਛੱਡ ਅੱਜ ਭਾਜਪਾ ਵਿੱਚ ਐਂਟਰੀ ਮਾਰੀ ਹੈ। ਜਿੱਥੇ ਪੂਰੇ ਪੰਜਾਬ ਵਿੱਚ ਭਾਜਪਾ ਦਾ ਭਾਰੀ ਵਿਰੋਧ ਹੈ ਉੱਥੇ ਹੀ ਅਮਨਜੋਤ ਦੁਆਰਾ ਚੁਕ ਇਹ ਕਦਮ ਕਿਤੇ ਨਾ ਕਿਤੇ ਉਨ੍ਹਾਂ ਦੇ ਵਿਰੋਧ ਦਾ ਹੋਰ ਕਾਰਨ ਵੀ ਬਣ ਸਕਦਾ ਹੈ । ਭਾਜਪਾ ਆਗੂਆਂ ਨੇ ਦਾਅਵਾ ਕੀਤਾ ਗਿਆ ਹੈ ਕਿ ਇਹ ਸਾਰੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੰਗੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਆਗੂ ਬੀਜੇਪੀ ਵਿੱਚ ਸ਼ਾਮਲ ਹੋਣਗੇ । ਦੂਜੇ ਪਾਸੇ ਜਦੋਂ ਇਸ ਸਬੰਧੀ ਬਲਵੰਤ ਸਿੰਘ ਰਾਮੂਵਾਲੀਆ ਨਾਲ ਗਲਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਨਾਲ ਰਿਸ਼ਤਾ ਤੋੜ ਦੇ ਹਨ ਕਿਉਕਿ ਇਹ ਉਸ ਵੱਲੋਂ ਬਹੁਤ ਗਲਤ ਫੈਸਲਾ ਲਿਆ ਗਿਆ ਹੈ।
PUNJAB




INDIA








WORLD










