ਬਾਘਾਪੁਰਾਣਾ 2 ਅਗਸਤ (ਪ.ਪ.) : ਥਾਣਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਰਾਜੇਆਣਾ ਵਿਖੇ ਅੱਜ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਕੱਲਰ ਖੇੜਾ ਜਿਲ੍ਹਾ ਫਾਜ਼ਿਲਕਾ ਤੋਂ ਜਲੰਧਰ ਜਾ ਰਹੇ 5 ਜੀਅ ਇਥੇ ਕਰੀਬ ਸੁਭਾ ਦੇ 5 ਵਜੇ ਗੱਡੀ ਕਰਾਸ ਕਰਨ ਲੱਗੇ ਅਗੋਂ ਆਉਂਦੇ ਟਰੱਕ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ। ਟੱਕਰ ਐਨੀ ਭਿਆਨਕ ਸੀ ਕਿ 1 ਜੀਅ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੇ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਮੌਕੇ ਉਤੋਂ ਟਰੱਕ ਡਰਾਈਵਰ ਭੱਜ ਗਿਆ ਅਤੇ ਪੁਲਿਸ ਨੇ ਅਗਲੇਰੀ ਕਾਰਵਾਈ ਕਰਦਿਆਂ 304 ਦਾ ਪਰਚਾ ਦਰਜ ਕਰ ਜਾਂਚ ਆਰੰਭ ਦਿੱਤੀ ਹੈ।
PUNJAB




INDIA








WORLD










