ਬਾਘਾਪੁਰਾਣਾ :- ਮਾਲਵੇ ਦਾ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੋ ਕਿ ਧਾਰਮਕ, ਸਮਾਜਿਕ ਕਾਰਜਾਂ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਇਸ ਅਸਥਾਨ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਪ੍ਰਚਲਤ ਰਿਹਾ ਹੈ।ਮਾਲਵਾ ਕਬੱਡੀ ਲੀਗ ਜੋ ਕਿ ਸ਼ੁਰੂ ਹੋਣ ਜਾ ਰਹੀ ਹੈ। ਇਸ ਸੰਬੰਧ ਤੇ ਵਿੱਚ ਬਾਬਾ ਗੁਰਦੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਾਹਿਬ ਵਿਚ ਇਕ ਜ਼ਰੂਰੀ ਮੀਟਿੰਗ ਹੋਈ। ਜਿਸ ਵਿਚ ਵੱਖ ਵੱਖ ਥਾਵਾਂ ਦੇ ਖਿਡਾਰੀ ਪੁੱਜੇ ਜਿਨ੍ਹਾਂ ਵਿੱਚ ਲੀਗ ਦੇ ਪ੍ਰਬੰਧਕ ਗੋਪੀ ਧੂੜਕੋਟ,ਅਮਨਦੀਪ ਸਿੰਘ, ਤਾਰ ਲੰਡੇ, ਗੀਤਾ ਸ਼ੇਰਪੁਰ, ਬਗੀਚਾ ਇੰਦਗੜ, ਤੇਜੀ ਰਾਮੂਵਾਲ, ਗੁਰਜੀਤ ਲੰਘੇਆਣਾ, ਬਿੱਲਾ ਗਗੜਾ, ਸ਼ੀਰਾ ਧੂੜਕੋਟ, ਰਾਜੂ ਖੋਸਾ ਕੋਟਲਾ, ਹਰਿੰਦਰ ਭਿੰਡਰ ਚਿਰਾਗਦੀਨ ਮਹੀਆਂਵਾਲਾ, ਰਵੀ ਲੰਗੇਆਣਾ, ਦੀਪਾ ਖਾਈ,ਸੰਦੀਪ ਰਾਮਗਡ਼੍ਹ ਅਤੇ ਸੁਖਦੀਪ ਕਾਉਂਕੇ ਹਾਜ਼ਰ ਹੋਏ। ਮੀਟਿੰਗ ਦੌਰਾਨ ਨੌਜਵਾਨ ਖਿਡਾਰੀਆਂ ਦਾ ਬਾਬਾ ਜੀ ਵੱਲੋਂ ਜਿੱਥੇ ਸਵਾਗਤ ਕੀਤਾ ਗਿਆ ਉਥੇ ਉਨ੍ਹਾਂ ਨੂੰ ਕਿੱਟਾਂ ਵੀ ਵੰਡੀਆਂ ਗਈਆਂ।ਇਸ ਮੌਕੇ ਬਾਬਾ ਜੀ ਨੇ ਕਿਹਾ ਕਿ ਜੋ ਮਾਲਵਾ ਕਬੱਡੀ ਲੀਗ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ ਉਹ ਸ਼ਲਾਘਾਯੋਗ ਕਦਮ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਮੁਕਾਬਲੇ ਨਹੀਂ ਹੋਏ ਜਿਸ ਕਰਕੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸ਼ੁਭ ਚਿੰਤਕਾਂ ਦੇ ਵਿਚ ਇਹ ਮੰਗ ਉੱਠ ਰਹੀ ਸੀ ਸ਼ਾਇਦ ਇਸੇ ਕਰਕੇ ਹੀ ਪ੍ਰਬੰਧਕਾਂ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪਿੰਡ ਵਾਰ ਟੀਮਾਂ ਨੂੰ ਓਪਨ ਦੇ ਵਿੱਚ ਖੇਡਣ ਦਾ ਮੌਕਾ ਮਿਲੇਗਾ ਅਤੇ ਪਿੰਡਾਂ ਵਿੱਚ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਖਿਡਾਰੀ ਵੀ ਪੈਦਾ ਹੋਣਗੇ।ਕਿਉਂਕਿ ਹੁਣ ਤਕ ਪਿੰਡਾਂ ਦੇ ਖੇਡ ਮੈਦਾਨਾਂ ਵਿੱਚੋਂ ਹੀ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋਏ ਹਨ ਇਸ ਮੌਕੇ ਖਿਡਾਰੀਆਂ ਨੇ ਕਿਹਾ ਕਿ ਬਾਬਾ ਜੀ ਦੇ ਵੱਲੋਂ ਸਾਨੂੰ ਪਹਿਲਾਂ ਵੀ ਬਹੁਤ ਵੱਡਾ ਸਹਿਯੋਗ ਮਿਲਦਾ ਰਿਹਾ ਕਿਉਂਕਿ ਬਾਬਾ ਜੀ ਇਸ ਸਥਾਨ ‘ਤੇ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਉਂਦੇ ਰਹੇ ਹੁਣ ਵੀ ਬਾਬਾ ਜੀ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਗਿਆ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਇਸ ਮੌਕੇ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਡਰੱਗ ਟੈਸਟ ਬਾਰੇ ਫ਼ੈਸਲਾ ਲਿਆ ਜਿਸ ਤੇ ਸਮੁੱਚੇ ਖਿਡਾਰੀਆਂ ਨੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ।
PUNJAB




INDIA








WORLD










