ਮੋਗਾ, 2 ਅਗਸਤ -ਜ਼ਿਲ੍ਹਾ ਪੁਲਿਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਵੱਖ ਵੱਖ ਕੇਸਾਂ ਵਿੱਚ ਜ਼ਬਤ ਕੀਤੇ ਕੁੱਲ 318 ਵਾਹਨਾਂ ਦੀ ਨਿਲਾਮੀ ਆਈ.ਪੀ.ਸੀ. ਦੀ ਸਬੰਧਤ ਧਾਰਾ ਤਹਿਤ ਕੀਤੀ।ਮੋਗਾ ਪੁਲਿਸ ਦੀ ਇਹ ਆਈ.ਪੀ.ਸੀ. ਤਹਿਤ 6ਵੀਂ ਨਿਲਾਮੀ ਸੀ ਜਿਹੜੀ ਕਿ ਉਦਯੋਗਿਕ ਸਿਖਲਾਈ ਸੰਸਥਾ ਮੋਗਾ ਵਿਖੇ ਆਯੋਜਿਤ ਕੀਤੀ ਗਈ ਸੀ।ਇਨ੍ਹਾਂ ਵਾਹਨਾਂ ਵਿੱਚ 249 ਦੋ ਪਹੀਆ ਵਾਹਨ, 47 ਚਾਰ ਪਹੀਆ ਵਾਹਨ, 4 ਟ੍ਰੈਕਟਰ, 6 ਬੱਸਾਂ/ਟਰੱਕ ਅਤੇ 12 ਸਾਈਕਲ ਸ਼ਾਮਿਲ ਸਨ।ਉਨ੍ਹਾਂ ਦੱਸਿਆ ਕਿ ਇਨ੍ਹਾਂ 318 ਵਾਹਨਾਂ ਦੀ ਨਿਲਾਮੀ ਵਿੱਚ 63 ਬੋਲੀਕਾਰਾਂ ਨੇ ਭਾਗ ਲਿਆ।ਸ਼ੁਰੂ ਦੀ ਬੋਲੀ 23 ਲੱਖ 98 ਹਜ਼ਾਰ 525 ਰੁਪਏ ਲੱਗੀ ਅਤੇ ਅਖੀਰ ਵਾਲੀ 51 ਲੱਖ 71 ਹਜ਼ਾਰ 940 ਰੁਪਏ ਦੀ ਬੋਲੀ ਮੋਗਾ ਪੁਲਿਸ ਵੱਲੋਂ ਮਨਜੂਰ ਕਰ ਲਈ ਗਈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਬੋਲੀ ਦੀ ਰਕਮ ਵਿੱਚੋਂ 7 ਲੱਖ 88 ਹਜ਼ਾਰ 940 ਰੁਪਏ ਦਾ ਟੀ.ਡੀ.ਐਸ. ਕੱਟਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨਿਲਾਮੀਆਂ ਤੋਂ ਪ੍ਰ਼ਾਪਤ ਹੋਇਆ ਮਾਲੀਆ ਰਾਜ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾ ਕਰਵਾ ਦਿੱਤਾ ਗਿਆ ਹੈ।
PUNJAB




INDIA








WORLD










