ਮੋਗਾ 3 ਅਗਸਤ (ਪ.ਪ.) : ਪੰਜਾਬ ਵਿਚ ਦਿਨੋ ਦਿਨ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਅਜਿਹਾ ਹੀ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਵਿੱਚ ਜਿਥੇ , ਸਿੰਘ ਕਾਰ ਬਜ਼ਾਰ ਤੋਂ ਦੋ ਜਾਣੇ ਕਾਰ ਖਰੀਦਣ ਲਈ ਆਏ ਤੇ ਟੈਸਟ ਡਰਾਈਵ ਦਾ ਬਹਾਨਾ ਲਗਾ ਕੇ ਦੋਨੇ ਨੌਜਵਾਨ ਸਵਿਫਟ ਕਾਰ ਦੀ ਟੈਸਟ ਡਰਾਈਵ ਕਰਨ ਲੱਗ ਗਏ ਤੇ ਆਪਣੇ ਨਾਲ ਉਥੋਂ ਮਾਲਿਕ ਦੇ ਬੇਟੇ ਨੂੰ ਵੀ ਨਾਲ ਲੈ ਗਏ, ਜਿਸ ਵੇਲੇ ਉਹ ਥੋੜੀ ਦੂਰ ਗਏ ਤਾਂ ਪਿੱਛੋਂ 2 ਨੌਜਵਾਨ ਹੋਰ ਦੂਸਰੀ ਕਾਰ ਉੱਪਰ ਸਵਾਰ ਹੋ ਕੇ ਆ ਗਏ।ਤੇ ਉਨ੍ਹਾਂ ਵੱਲੋਂ ਉਕਤ ਡੀਲਰ ਦੇ ਮੁੰਡੇ ਨੂੰ ਕਾਮਾਲਕੇ ਨਜ਼ਦੀਕ ਕਾਰ ਵਿਚੋਂ ਬਾਹਰ ਸੁੱਟ ਦਿੱਤਾ ਅਤੇ ਉਸਦੇ ਉੱਪਰ ਫਾਇਰ ਵੀ ਕੀਤਾ। ਮੀਡੀਆ ਨੂੰ ਜਾਣਕਾਰੀ ਦਿੰਦਿਆ ਇੰਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੁਆਰਾ ਸੀ.ਸੀ.ਟੀ.ਵੀ. ਕੈਮਰਿਆਂ ਦੇ ਅਧਾਰ ਤੇ ਤਲਾਸ਼ ਸ਼ੁਰੂ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
PUNJAB




INDIA








WORLD










