ਪਿਛਲੇ 17 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਪ੍ਰਸਿੱਧ ਸੰਸਥਾ ਅਲਪਾਈਨ ਐਜੂਕੇਸ਼ਨਲ ਅਕੈਡਮੀ ਦਾ ਕੰਪਿਊਟਰ ਸੈਂਟਰ ਆਈਫਾ ਕੰਪਿਊਟਰ ਇੰਜਨੀਅਰਿੰਗ ਕਰਨ ਵਾਲੇ ਵਿਦਿਆਰਥੀਆਂ ਲਈ ਅਤੇ ਵਿਦੇਸ਼ ਜਾ ਕੇ ਅਕਾਊਂਟਸ ਅਤੇ ਕੰਪਿਊਟਰ ਪ੍ਰੋਗਰਾਮਿੰਗ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੈਨੇਜਿੰਗ ਡਾਇਰੈਕਟਰ ਸੁਧਾ ਮਹਿਤਾ ਨੇ ਦੱਸਿਆ ਕਿ ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ ਅੱਜ ਦੇ ਸਮੇਂ ਵਿੱਚ ਜਦੋਂ ਕਰੋਨਾ ਮਹਾਂਮਾਰੀ ਜੋਰਾਂ ਤੇ ਹੈ ਤਾਂ ਹਰ ਕੰਮ ਆਨਲਾਈਨ ਹੋਣਾ ਸ਼ੁਰੂ ਹੋ ਗਿਆ ਹੈ ਇਸ ਸਮੇਂ ਵਿਚ ਹਰ ਇੱਕ ਵਿਦਿਆਰਥੀ ਨੂੰ ਕੰਪਿਊਟਰ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ। ਇਸ ਲਈ ਅਸੀਂ ਵਿਦਿਆਰਥੀਆਂ ਦੀ ਸਹੂਲਤ ਲਈ ਕੰਪਿਊਟਰ ਸਿੱਖਿਆ ਨਾਲ ਸੰਬੰਧਿਤ 3 ਮਹੀਨੇ, 6 ਮਹੀਨੇ, 1ਸਾਲ ਅਤੇ 2ਸਾਲ ਤੱਕ ਦੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਅਤੇ ਆਈ ਐਸ ਓ ਤੋਂ ਮਾਨਤਾ ਪ੍ਰਾਪਤ ਕੋਰਸ ਕਰਵਾ ਰਹੇ ਹਾਂ ਇਸ ਤੋਂ ਬਿਨਾਂ ਜਿਨ੍ਹਾ ਵਿਦਿਆਰਥੀਆਂ ਨੇ ਵਿਦੇਸ਼ ਪੜਾਈ ਕਰਨ ਜਾਣਾ ਉਹਨਾਂ ਲਈ ਟੈਲੀ ਅਤੇ ਅਕਾਉਂਟਸ ਦੇ ਕੋਰਸ ਹਨ ਅਤੇ ਕੰਪਿਊਟਰ ਦੀਆਂ ਲੈਂਗੂਏਜ ਸੀ, ਸੀ ਪਲੱਸ-ਪਲੱਸ, ਜਾਵਾ, ਜਾਵਾ ਸਕ੍ਰਿਪਟ, ਪਾਈਥਨ, ਸੀਕਿਊਲ ਦੀ ਕੋਚਿੰਗ ਦਿੱਤੀ ਜਾਂਦੀ ਹੈ ਅੰਤ ਵਿੱਚ ਸੰਸਥਾ ਦੇ ਡਾਇਰੈਕਟਰ ਸ੍ਰੀ ਸੰਦੀਪ ਮਹਿਤਾ ਨੇ ਦੱਸਿਆ ਕਿ ਸਾਡੀ ਸੰਸਥਾ ਦਾ ਮਕਸਦ ਸਮੇਂ ਦੀ ਲੋੜ ਅਨੁਸਾਰ ਬਾਘਾਪੁਰਾਣਾ ਇਲਾਕੇ ਦੀ ਵਿਦਿਆਰਥੀਆਂ ਲਈ ਹਰ ਉਹ ਕੋਰਸ ਲੈ ਕੇ ਆਉਂਣਾ ਜਿਸ ਨਾਲ ਉਹ ਸਮੇਂ ਦੇ ਹਾਣੀ ਬਣ ਸਕਣ ਅਤੇ ਦੁਨੀਆਂ ਵਿੱਚ ਕਿਸੇ ਵੀ ਵਿਦਿਆਰਥੀ ਤੋਂ ਪਿੱਛੇ ਨਾ ਰਹਿਣ ਇਸ ਲਈ ਅਸੀਂ ਵੈੱਬ ਸਾਈਟ ਡਿਜਾਇਨਿੰਗ ਅਤੇ ਵੈੱਬ ਡਿਵੈਲਪਿੰਗ ਦਾ ਕੋਰਸ ਵੀ ਕਰਵਾ ਰਹੇਂ ਹਾਂ ਜਿਸ ਨਾਲ ਕੋਈ ਵਿਦਿਆਰਥੀ ਆਪਣੀ ਖੁਦ ਦੇ ਬਿਜਨਿਸ ਦੀ ਵੈਬ ਸਾਈਟ ਬਣਾ ਕੇ ਦੁਨੀਆਂ ਭਰ ਵਿੱਚ ਆਪਣਾ ਬਿਜਨਿਸ ਕਰ ਸਕਦਾ ਹੈ। ਇਸ ਸਮੇਂ ਸੰਸਥਾ ਦੇ ਅਧਿਆਪਕ ਅਨੂ ਬਾਲਾ ਅਤੇ ਸਾਹਿਲ ਹਾਜਰ ਸਨ।
PUNJAB




INDIA








WORLD










