ਨਿਹਾਲ ਸਿੰਘ ਵਾਲਾ-:(ਪ੍ਰਦੀਪ ਢਿੱਲੋਂ ):-ਪਿਛਲੇ ਕਈ ਦਿਨਾਂ ਤੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ ਅਤੇ ਲਿੰਕ ਸੜਕਾਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਆਮ ਹੀ ਹੋ ਰਹੀਆਂ ਸਨ ਜਿਸ ਤੋਂ ਇਲਾਕੇ ਦੇ ਲੋਕ ਕਾਫ਼ੀ ਔਖੇ ਸਨ ਕੲੀ ਮਜ਼ਦੂਰ ਵਿਅਕਤੀਆਂ ਨੂੰ ਤਾਂ ਆਪਣੇ ਬਟਨਾਂ ਵਾਲੇ ਮੁਬਾਇਲਾਂ ਤੋਂ ਵੀ ਹੱਥ ਧੋਣੇ ਪਏ ਦੱਸਣਯੋਗ ਹੈ ਕਿ ਮੰਗਲਵਾਰ ਦੀ ਦੇਰ ਸ਼ਾਮ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਪਿੰਡ ਸੈਦੋਕੇ ਵਿੱਚ ਚਾਰ ਲੁਟੇਰਿਆਂ ਨੇ ਬੇਖੌਫ਼ ਹੋ ਕੇ ਬੀਕੇਯੂ ਦੇ ਆਗੂ ਗਰਮੇਲ ਸਿੰਘ ਤੋਂ ਲੁੱਟ ਖੋਹ ਕਰਨ ਦੀ ਕੀਤੀ ਕੋਸ਼ਿਸ ਨੂੰ ਉਸ ਸਮੇਂ ਅਸਫਲ ਕਰ ਦਿੱਤਾ ਜਦੋਂ ਉਸ ਦੇ ਰੌਲਾ ਪਾਉਣ ਤੇ ਦੋ ਲੁਟੇਰਿਆਂ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਦੋਂ ਉਕਤ ਬੀਕੇਯੂ ਦਾ ਆਗੂ ਗਰਮੇਲ ਸਿੰਘ ਆਪਣੇ ਪਿੰਡ ਹੀ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਨੂੰ ਦੋ ਲੁਟੇਰਿਆਂ ਨੇ ਘੇਰ ਕਿ ਉਸ ਤੋਂ ਪੈਸੇ ਖੋਹਣੇ ਚਾਹੇ ਤਾਂ ਗੁਰਮੇਲ ਸਿੰਘ ਵੱਲੋਂ ਰੌਲਾ ਪਾਉਣ ਤੇ ਪਿੰਡ ਵਾਸੀ ਇਕੱਤਰ ਹੋ ਗਏ। ਪੁਲਿਸ ਪ੍ਰਸ਼ਾਸਨ ਵੱਲੋਂ ਚਾਰ ਲੁੱਟ ਖੋਹ ਕਰਨ ਵਾਲਿਆਂ ਵਿੱਚੋਂ 2 ਕਾਬੂ ਤੇ ਬਾਕੀਆਂ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਪਿਛਲੇ ਦਿਨੀਂ ਪਿੰਡ ਹਿੰਮਤਪੁਰਾ ਦੇ ਕੲੀ ਦੁਕਾਨਾਂ ਦੇ ਸਟਰ ਵੀ ਭੰਨੇ ਗਏ ਜਿਸ ਤੇ ਸਮੂਹ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੌਕਾ ਏ ਵਾਰਦਾਤ ਤੇ ਬੁਲਾ ਕੇ ਦੱਸਿਆ ਸੀ ਪਰ ਪ੍ਰਸ਼ਾਸਨ ਨੇ ਹਾਲੇ ਕੋਈ ਕਾਰਵਾਈ ਨਹੀਂ ਕੀਤੀ ।ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਜੇਕਰ ਲੁਟੇਰੇ ਗਿਰੋਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ ।
ਥਾਣਾ ਮੁੱਖੀ ਨੇ ਕੀਤਾ ਵਾਅਦਾ -:
ਬੀਤੀ ਸ਼ਾਮ ਪਿੰਡ ਸੈਦੋਕੇ ਤੋਂ ਲੋਕਾਂ ਵੱਲੋਂ ਕਾਬੂ ਕੀਤੇ ਲੁਟੇਰਿਆਂ ਦੇ ਮਾਮਲੇ ਵਿੱਚ ਅੱਜ ਨਿਹਾਲ ਸਿੰਘ ਵਾਲਾ ਥਾਣਾ ਮੁੱਖੀ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਜਲਦੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।ਓੁਹਨਾਂ ਕਿਹਾ ਕਿ ਬਾਕੀ ਫਰਾਰ ਦੋਸ਼ੀਆਂ ਦੀ ਭਾਲ ਵਿੱਚ ਲਗਾਤਾਰ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਓੁਹਨਾਂ ਨੇ ਇਸ ਮੌਕੇ ਵਾਅਦਾ ਕੀਤਾ ਕਿ ਜਿੰਨੀ ਦੇਰ ਇਲਾਕੇ ਵਿੱਚੋਂ ਲੁਟੇਰਾ ਗਿਰੋਹਾਂ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ ਓੁਹ ਚੈਨ ਨਾਲ ਨਹੀਂ ਬੈਠਣਗੇ।ਇਸ ਮੌਕੇ ਥਾਣੇ ਦਾ ਘਿਰਾਓੁ ਕਰਨ ਪਹੁੰਚੇ ਇਲਾਕੇ ਦੇ ਲੋਕਾਂ ਅਤੇ ਕਿਸਾਨ ਆਗੂਆਂ ਨੂੰ ਥਾਣਾ ਮੁੱਖੀ ਨੇ ਬੜੀ ਸੂਜਬੂਝ ਨਾਲ ਸਤੁੰਸ਼ਟ ਕਰਵਾਇਆ ਅਤੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ।ਓੁਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਤੇ ਭਰੋਸਾ ਰੱਖਣ ਅਤੇ ਥੋੜ੍ਹਾ ਸਮਾਂ ਦੇਣ ਤਾਂ ਕਿ ਚੰਗੀ ਤਰ੍ਹਾਂ ਜਾਂਚ ਕਰਕੇ ਫਰਾਰ ਮੁਰਜ਼ਮਾਂ ਦੀ ਪੈੜ ਨੱਪੀ ਜਾ ਸਕੇ। ਇਸ ਮੌਕੇ ਪਿੰਡ ਵਾਸੀਆਂ ਤੋਂ ਗੁਰਮੇਲ ਸਿੰਘ,ਹਰਨੇਕ ਸਿੰਘ,ਕਮਲ ਪ੍ਰਧਾਨ,ਬਿੱਟੂ ਪ੍ਰਧਾਨ,ਪਾਲੀ ਸੈਦੋਕੇ, ਦਰਸ਼ਨ ਸਿੰਘ,ਸੁਮੇਲ ਸਿੰਘ,ਜੱਗੀ ਮੈਂਬਰ,ਧੀਰਾ ਸਿੱਖ,ਬਹਾਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਿਰ ਸਨ।
PUNJAB




INDIA








WORLD










