ਚੰਡੀਗਡ਼੍ਹ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਪਿਛਲੇ ਦਿਨੀਂ ਵਿਜੀਲੈਂਸ ਨੇ ਚੰਡੀਗੜ੍ਹ ਦੇ 20 ਸਕੈਟਰ ਸਥਿਤ ਕੋਠੀ ਵਿੱਚ ਇਸ ਛਾਪੇ ਮਾਰੀ ਕੀਤੀ ਗਈ ਸੀ ਤੇ ਸਾਰੀ ਰਾਤ ਵਿਜੀਲੈਂਸ ਅਧਿਕਾਰੀ ਕੋਠੀ ਵਿੱਚ ਛਾਣਬੀਣ ਕਰਦੇ ਰਹੇ ਸੀ ਪਰ ਸੈਣੀ ਨੂੰ ਗ੍ਰਿਫਤਾਰ ਨਹੀਂ ਕਰ ਸਕੇ ਸੀ । ਅੱਜ ਫੇਰ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਦੇ ਵਿੱਚ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ‘ਚ ਪੰਜਾਬ ਦੇ ਸਾਬਕਾ 7 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਇਸ ਨੂੰ ਲੈ ਕੇ ਵਿਜੀਲੈਂਸ ਦੇ ਵੱਲੋਂ ਚੰਡੀਗਡ਼੍ਹ ਦੇ ਵਿੱਚ ਫਿਰ ਤੋਂ ਛਾਪੇਮਾਰੀ ਕੀਤੀ ਗਈ ਪੰਜਾਬ ਵਿਜੀਲੈਂਸ ਦੀ ਟੀਮ ਨੇ ਦੇਰ ਰਾਤ ਸੈਕਟਰ 10 ਦੀ ਇੱਕ ਕੋਠੀ ਵਿੱਚ ਛਾਪੇਮਾਰੀ ਕੀਤੀ ਸੂਤਰਾਂ ਦੇ ਮੁਤਾਬਕ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨਿਮਰਤ ਸਿੰਘ ਦੇ ਨਾਲ ਸੈਣੀ ਦੀ ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਕੀਤੀ ਗਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਈਡੀ ਦੇ ਵੱਲੋਂ ਸੁਮੇਧ ਸੈਣੀ ਦੀ ਸੈਕਟਰ 29 ਵਿਖੇ ਕੋਠੀ ਦੇ ਉੱਤੇ ਛਾਪੇਮਾਰੀ ਕੀਤੀ ਗਈ ਸੀ ਇੱਥੇ ਉਨ੍ਹਾਂ ਨੂੰ ਕੁਝ ਕਾਗਜ਼ਾਤ ਬਰਾਮਦ ਹੋਏ ਸੀ ਜਿਸ ਤੋਂ ਬਾਅਦ ਪਤਾ ਲੱਗਾ ਸੀ ਕਿ ਸੈਣੀ ਨੂੰ ਵਿਦੇਸ਼ ਤੋਂ ਵੀ ਫੰਡਿੰਗ ਹੋਈ ਹੈ ਜਿਸ ਦੇ ਚਲਦੇ ਡੀਜੀਪੀ ਸਣੇ 6 ਹੋਰ ਲੋਕਾਂ ‘ਤੇ ਮਾਮਲੇ ਦਰਜ ਕਰਕੇ ਉਨ੍ਹਾਂ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਸਨ
PUNJAB




INDIA








WORLD










