ਥਾਣਾ ਕੋਟ ਈਸੇ ਖਾਂ
ਮੁਦੈਲਾ ਨੇ ਦਰਜ ਕਰਾਇਆ ਕਿ ਕ੍ਰੀਬ 3 ਮਹੀਨੇ ਪਹਿਲਾਂ ਦੋਸ਼ੀ ਲਵਜਿੰਦਰ ਸਿੰਘ ਅਤੇ ਦੋਸ਼ਤ ਜੁਰਪ੍ਰੀਤ ਸਿੰਘ ਨਾਲ ਮੁਦੈਲਾ ਦੇ ਘਰ ਆਇਆ ਉਸ ਵਕਤ ਮੁਦੈਲਾ ਅਤੇ ਉਸਦਾ ਛੋਟਾ ਭਰਾ ਹੀ ਘਰ ਵਿੱਚ ਮੋਜੂਦ ਸਨ ਤਾਂ ਜੁਰਪ੍ਰੀਤ ਸਿੰਘ ਮੁਦੈਲਾ ਦੇ ਛੋਟੇ ਭਰਾ ਨੂੰ ਦੂਜੇ ਕਮਰੇ ਵਿੱਚ ਲੈ ਗਿਆ ਅਤੇ ਦੋਸ਼ੀ ਲਵਜਿੰਦਰ ਸਿੰਘ ਨੇ ਮੁਦੈਲਾ ਦੀ ਮਰਜੀ ਦੇ ਖਿਲਾਫ ਉਸਦੇ ਕੱਪੜੇ ਉਤਾਰ ਕੇ, ਮੁਦੈਲਾ ਨਾਲ ਬਲਾਤਕਾਰ ਕੀਤਾ ਅਤੇ ਧਮਕੀਆਂ ਦਿੱਤੀਆਂ ਅਤੇ ਮਿਤੀ 07-08-2021 ਨੂੰ ਵਕਤ ਕ੍ਰੀਬ: 11 ਵਜੇ ਰਾਤ ਨੂੰ ਦੋਸ਼ੀ ਨੇ ਮੁਦੈਲਾ ਨੂੰ ਫੋਨ ਪਰ ਧਮਕੀਆਂ ਦੇ ਕੇ ਉਸਨੂੰ ਘਰੋਂ ਬਾਹਰ ਸੱਦ ਲਿਆ ਅਤੇ ਉਸਨੂੰ ਆਪਣੇ ਮੋਟਰਸਾਈਕਲ ਪਰ ਬਿਠਾ ਕੇ, ਆਪਣੀ ਮੋਟਰ ਪਰ ਪਿੰਡ ਮੰਦਰ ਵਿਖੇ ਲੈ ਗਿਆ। ਜਿਥੇ ਉਸਨੇ ਮੁਦੈਲਾ ਦੀ ਮਰਜੀ ਦੇ ਖਿਲਾਫ ਉਸ ਨਾਲ ਬਲਾਤਕਾਰ ਕੀਤਾ ਅਤੇ ਸਵੇਰੇ ਮੁਦੈਲਾ ਨੂੰ ਮੇਨ ਚੋਂਕ ਕੋਟ ਈਸੇ ਖਾਂ ਵਿਖੇ ਛੱਡ ਕੇ ਚਲਾ ਗਿਆ।ਮੁਦੈਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਥਾਣੇਦਾਰ ਨਵਨੀਤ ਕੌਰ ਨੇ 1.ਲਵਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਲਾਉਕੇ ਕਲਾਂ ਜਿਲ੍ਹਾ ਫਿਰੋਜਪੁਰ 2.ਜੁਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਦੋਲੇਵਾਲਾ ਜਿਲ੍ਹਾ ਮੋਗਾ ਤੇ 130/09-08-2021 ਅ/ਧ 376,506 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣਾ ਐਚ.ਐਫ.ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ 76-ਏ-2283 ਪਿੰਡ ਲੋਹਾਰਾ ਵਿਖੇ ਬਾਬਾ ਦਾਮੂ ਸ਼ਾਹ ਜੀ ਦੀ ਦਰਗਾਹ ਦੇ ਬਾਹਰ ਖੜਾ ਕਰਕੇ, ਖੁਦ ਮੱਥਾ ਟੇਕਣ ਲਈ ਅੰਦਰ ਚਲਾ ਗਿਆ ਤਾਂ ਪਿਛੋਂ ਕੋਈ ਨਾਮਲੂਮ ਵਿਅਕਤੀ ਮੁਦਈ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਕੁੱਲ ਮਲੀਤੀ:-18000/- ਰੁਪਏ। ਸ:ਥ: ਸੁਖਵਿੰਦਰ ਸਿੰਘ ਨੇ ਨਾਮਲੂਮ ਵਿਅਕਤੀ ਤੇ 131/09-08-2021 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਨਸ਼ੇੜੀ ਕਿਸਮ ਦੇ ਵਿਅਕਤੀ ਹਨ ਜੋ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ ਅਤੇ ਅੱਜ ਵੀ ਚੋਰੀ ਦੇ ਮੋਟਰਸਾਈਕਲ ਸਮੇਤ ਆ ਰਹੇ ਹਨ। ਜਿਸਤੇ ਦੋਸ਼ੀ ਨੱਨੂੰ ਨੂੰ ਸਮੇਤ ਚੋਰੀ ਦੇ ਡੀਲੈਕਸ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ ਅਤੇ ਦੋਸ਼ੀ ਮੁਰਲੀ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆ। ਸ:ਥ: ਨਿਰਮਲ ਸਿੰਘ ਨੇ 1.ਨੱਨੂੰ ਪੁੱਤਰ ਰੂਬੀ ਸਿੰਘ ਵਾਸੀ ਨੇੜੇ ਨਵੀ ਗਊਸ਼ਾਲਾ, ਜਗਰਾਓ 2.ਮੁਰਲੀ ਪੁੱਤਰ ਬੋਲਾ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਤੇ 133/09-08-2021 ਅ/ਧ 379,411 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1130 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਂਮਾਡੋਲ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਗੁਰਸੇਵਕ ਸਿੰਘ ਨੇ ਸ਼ਿਗਾਰਾ ਸਿੰਘ ਉਰਫ ਘੀਚਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੁਹੰਤਾਂ ਵਾਲਾ ਵਿਹੜਾਂ ਬਾਘਾਪੁਰਾਣਾ ਜਿਲ੍ਹਾ ਮੋਗਾ ਤੇ 167/09-08-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਜਗਮੋਹਨ ਸਿੰਘ ਨੇ ਬਿਕਰਮਜੀਤ ਸਿੰਘ ਉਰਫ ਗੋਲਾ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰ:722,ਨੇੜੇ ਦੀਪਕ ਹਸਪਤਾਲ, ਜੀ.ਟੀ ਰੋਡ ਮੋਗਾ ਜਿਲ੍ਹਾ ਮੋਗਾ ਤੇ 130/09-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 100 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸਿ:ਥ: ਅਮਰਜੀਤ ਸਿੰਘ ਨੇ ਨਾਹਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਘੋਲੀਆ ਖੁਰਦ ਤੇ 140/09-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 50 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਹਰਬਿੰਦਰ ਸਿੰਘ ਨੇ ਗੁਰਤੇਜ ਸਿੰਘ ਪੁੱਤਰ ਛੋਟਾ ਸਿੰਘ ਵਾਸ਼ੀ ਗਾਜੀਆਣਾ ਤੇ 141/09-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9-1/4 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਜਸਵੰਤ ਰਾਏ ਨੇ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਆਦਰਸ਼ ਨਗਰ, ਨਿਹਾਲ ਸਿੰਘ ਵਾਲਾ ਤੇ 142/09-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 80 ਕਿਲੋਗ੍ਰਾਂਮ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ: ਲਖਵੀਰ ਸਿੰਘ ਨੇ ਸਵਰਨ ਸਿੰਘ ਉਰਫ ਪੱਪੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਦੋਲੇਵਾਲਾ ਜਿਲ੍ਹਾ ਮੋਗਾ ਤੇ 132/09-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









