ਥਾਣਾ ਅਜੀਤਵਾਲ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਨ ਮੁਦਈ ਦੇ ਲੜਕੇ ਲਵਪ੍ਰੀਤ ਸਿੰਘ ਉਮਰ ਕ੍ਰੀਬ 22 ਸਾਲ ਨੂੰ ਮੋਟਰਸਾਈਕਲ ਪਰ ਬਿਠਾ ਕੇ ਘਰੋਂ ਲੈ ਗਏ ਅਤੇ ਕੁੱਝ ਸਮੇਂ ਬਾਅਦ ਮੋਟਰਸਾਈਕਲ ਸਮੇਤ ਘਰ ਛੱਡ ਗਏ। ਜਦ ਮੁਦਈ ਨੇ ਦੇਖਿਆਂ ਤਾਂ ਮੁਦਈ ਦਾ ਲੜਕਾ ਘਰ ਦੇ ਦਰਵਾਜੇ ਅੰਦਰ ਪਿਆ ਸੀ ਅਤੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ ਅਤੇ ਜਦ ਮੁਦਈ ਸਵਾਰੀ ਦਾ ਪ੍ਰਬੰਧ ਕਰਨ ਲੱਗਾ ਤਾਂ ਇਸ ਦੋਰਾਨ ਮੁਦਈ ਦੇ ਲੜਕੇ ਲਵਪ੍ਰੀਤ ਸਿੰਘ ਮੌਤ ਹੋ ਗਈ। ਮੁਦਈ ਨੂੰ ਸ਼ੱਕ ਹੈ ਕਿ ਦੋਸ਼ੀਆਂ ਨੇ ਮੁਦਈ ਦੇ ਲੜਕੇ ਨੂੰ ਨਸ਼ੇ ਦੀ ਵੱਧ ਮਾਤਰਾ ਦਿੱਤੀ ਹੈ। ਜਿਸ ਨਾਲ ਉਸਦੀ ਮੌਤ ਹੋ ਗਈ। ਸ:ਥ ਸੇਵਕ ਸਿੰਘ ਨੇ 1.ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜੱਗਾ ਪੱਤੀ ਕੋਕਰੀ ਕਲਾਂ ਅਤੇ ਦੋ ਅਣਪਛਾਤੇ ਵਿਅਕਤੀ ਤੇ 61/15-08-2021 ਅ/ਧ 304,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੱਤਲੁਜ ਦਰਿਆ ਵਿਚੋਂ ਚੋਰੀ ਰੇਤਾ ਭਰ ਕੇ, ਆਪਣੇ ਟਰੈਕਟਰ ਟਰਾਲੀ ਸਮੇਤ ਕੋਟ ਈਸੇ ਖਾਂ ਵੱਲ ਨੂੰ ਆ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਟਰੈਕਟਰ ਟਰਾਲੀ (ਲੋਡ ਰੇਤਾ) ਬ੍ਰਾਂਮਦ ਕਰ ਲਈ ਗਈ। ਸ:ਥ: ਸਤਨਾਮ ਸਿੰਘ ਨੇ ਅਮੀਰ ਸਿੰਘ ਉਰਫ ਮੀਰਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਗਹਿਲੀਵਾਲਾ ਜਿਲ੍ਹਾ ਮੋਗਾ ਤੇ 136/15-08-2021 ਅ/ਧ 379,411 ਭ:ਦ: 21 ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਚੋਰੀ ਰੇਤਾ ਭਰ ਕੇ ਵੇਚਣ ਦੇ ਆਦੀ ਹਨ ਜੋ ਅੱਜ ਟਰੈਕਟਰ ਮਾਰਕਾ ਏ.ਸੀ.ਈ ਸਟੈਡਰਡ ਸਮੇਤ ਟਰਾਲੀ (ਲੋਡ ਰੇਤਾ) ਦੇ ਆ ਰਹੇ ਹਨ। ਜਿਸਤੇ ਦੋਸ਼ੀ ਹਰਪ੍ਰੀਤ ਸਿੰਘ ਨੂੰ ਸਮੇਤ ਇਕ ਟਰੈਕਟਰ ਮਾਰਕਾ ਏ.ਸੀ.ਈ ਸਟੈਡਰਡ ਸਮੇਤ ਟਰਾਲੀ (ਲੋਡ ਰੇਤਾ) ਦੇ ਗ੍ਰਿਫਤਾਰ ਕਰ ਲਿਆ ਗਿਆ। ਸ:ਥ: ਚਰਨਜੀਤ ਸਿੰਘ ਨੇ 1.ਜਸਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਜਲਾਲਾਬਾਦ ਪੂਰਬੀ ਜਿਲ੍ਹਾ ਮੋਗਾ 2.ਹਰਪ੍ਰੀਤ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਲੋਹਗੜ੍ਹ ਜਿਲ੍ਹਾ ਮੋਗਾ ਤੇ 157/15-08-2021 ਅ/ਧ 379,411 ਭ:ਦ: 21 ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਮੁਦਈ ਆਪਣੇ ਚਾਚੇ ਬਲਵਿੰਦਰ ਸਿੰਘ ਨਾਲ ਘਰ ਦੇ ਬਾਹਰ ਖੜਾ ਸੀ ਅਤੇ ਸੜਕ ਪਰ ਇਕ ਰੇਤਾ ਦੀ ਭਰੀ ਟਰਾਲੀ ਆ ਰਹੀ ਸੀ ਤਾਂ ਦੋਸ਼ੀ ਸੱੁਖੀ ਸਿੰਘ ਟਰੈਕਟਰ ਟਰਾਲੀ ਅੱਗੇ ਮੋਟਰਸਾਈਕਲ ਲਗਾ ਕੇ, ਉਸ ਨਾਲ ਝਗੜਾ ਕਰਨ ਲੱਗ ਗਿਆ ਤਾਂ ਮੁਦਈ ਧਿਰ ਨੇ ਸੁੱਖੀ ਸਿੰਘ ਨੂੰ ਸਮਝਾ ਕੇ ਉਥੋਂ ਭੇਜ ਦਿੱਤਾ। ਕੁੱਝ ਸਮਾਂ ਬਾਅਦ ਦੋਸ਼ੀ ਸੁੱਖੀ ਸਿੰਘ ਬਾਕੀ ਦੋਸ਼ੀਆਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਆਇਆ। ਜਿਹਨਾ ਨੇ ਤੇਜਧਾਰ ਹਥਿਆਰਾਂ ਨਾਲ ਮੁਦਈ ਦੇ ਗੇਟ ਦੀ ਭੰਨਤੋੜ ਕੀਤੀ ਅਤੇ ਪਿਸਟਲ ਨਾਲ ਹਵਾਈ ਫਾਇਰ ਕਰਕੇ ਮੋਕਾ ਤੋਂ ਚਲੇ ਗਏ।ਸ:ਥ: ਜਸਵਿੰਦਰ ਸਿੰਘ ਨੇ 1.ਸੁਖਮੰਦਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਸਿੰਘਾਂਵਾਲਾ 2.ਸੁੱਖੀ ਸਿੰਘ ਪੁੱਤਰ ਨਾਮਲੂਮ ਵਾਸੀ ਬਘੇਲੇਵਾਲਾ ਜਿਲ੍ਹਾ ਮੋਗਾ ਅਤੇ 4/5 ਅਣਪਛਾਤੇ ਵਿਅਕਤੀ ਤੇ 198/15-08-2021 ਅ/ਧ 336, 427, 506, 148, 149 ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਕਿਲੋਗ੍ਰਾਂਮ ਅਫੀਮ ਬ੍ਰਾਂਮਦ ਕਰ ਲਈ ਗਈ। ਸ:ਥ: ਬਰਿੰਦਰ ਕੁਮਾਰ ਨੇ ਕੁਲਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਲੰਬੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ 87/15-08-2021 ਅ/ਧ 18-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਮਲਕੀਤ ਸਿੰਘ ਨੇ ਧਰਮਪ੍ਰੀਤ ਸਿੰਘ ਉਰਫ ਧਰਮਾਂ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਅਲੀਕੇ ਜਿਲ੍ਹਾ ਫਿਰੋਜਪੁਰ ਤੇ 137/15-08-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਮੁੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 150 ਲੀਟਰ ਲਾਹਣ ਅਤੇ 20 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਮਨਜੀਤ ਸਿੰਘ ਨੇ ਅਰਸ਼ ਉਰਫ ਰੇਲਗੱਡੀ ਪੁੱਤਰ ਮੱਖਣ ਸਿੰਘ ਵਾਸੀ ਕਿਸ਼ਨਪੁਰਾ ਕਲਾਂ ਜਿਲ੍ਹਾ ਮੋਗਾ ਤੇ 158/15-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









