ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਗੁਆਂਢੀ ਗੁਰਚਰਨ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਗੁਰੂਸਰ ਮਾੜੀ ਉਮਰ ਕ੍ਰੀਬ:50 ਸਾਲ ਆਪਣੀ ਪੈਂਥਰ ਸਕੂਟਰੀ ਪਰ ਸਵਾਰ ਹੋ ਕੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਤੋਂ ਪਿੰਡ ਗੁਰੂਸਰ ਮਾੜੀ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਇਕ ਨਾਮਲੂਮ ਪਲਟੀਨਾ ਮੋਟਰਸਾਈਕਲ ਦੇ ਨਾਮਲੂਮ ਡਰਾਈਵਰ ਨੇ ਆਪਣਾ ਮੋਟਰਸਾਈਕਲ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਗੁਰਚਰਨ ਸਿੰਘ ਦੀ ਸਕੂਟਰੀ ਵਿੱਚ ਮਾਰਿਆ। ਜਿਸ ਨਾਲ ਗੁਰਚਰਨ ਸਿੰਘ ਹੇਠਾਂ ਡਿੱਗ ਗਿਆ ਅਤੇ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਗੁਰਚਰਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਜਿਥੇ ਮਿਤੀ 16-08-2021 ਨੂੰ ਦੋਰਾਨੇ ਇਲਾਜ ਗੁਰਚਰਨ ਸਿੰਘ ਦੀ ਮੌਤ ਹੋ ਗਈ।ਦੋਸ਼ੀ ਮੋਕਾ ਤੋਂ ਮੋਟਰਸਾਈਕਲ ਸਮੇਤ ਫਰਾਰ ਹੋ ਗਿਆ। ਸ:ਥ: ਸਰਦਾਰਾ ਸਿੰਘ ਨੇ ਇਕ ਨਾਮਲੂਮ ਪਲਟੀਨਾ ਮੋਟਰਸਾਈਕਲ ਦਾ ਨਾਮਲੂਮ ਡਰਾਈਵਰ ਤੇ 173/16-08-2021 ਅ/ਧ 304(ਏ), 279, 337 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਨ ਮੁਦਈ ਦੇ ਖੇਤ ਵਿੱਚ ਲੱਗੀ ਮੋਟਰ ਤੋਂ ਕੁੱਲ 74 ਫੁੱਟ ਲੰਬੀ ਕੇਵਲ ਤਾਰ ਚੋਰੀ ਕਰਕੇ ਲੈ ਗਏ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ।ਕੁੱਲ ਮਲੀਤੀ:5000/- ਰੁਪਏ। ਸ:ਥ: ਪਰਮਜੀਤ ਸਿੰਘ ਨੇ 1.ਅਰਸ਼ਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜੈਮਲਵਾਲਾ 2.ਲਖਵੀਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਜੈਮਲਵਾਲਾ ਤੇ 174/16-08-2021 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਫਸਟ ਚੁਆਇਸ (ਹਰਿਆਣਾ) ਬ੍ਰਾਂਮਦ ਕਰ ਲਈ ਗਈ। ਸ:ਥ: ਹਰਪ੍ਰੀਤ ਸਿੰਘ ਨੇ ਸੂਬਾ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨਸੀਰਪੁਰ ਜਾਨੀਆ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਤੇ 134/16-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









