ਥਾਣਾ ਕੋਟ ਈਸੇ ਖਾਂ
ਮੁਦੈਲਾ ਨੇ ਦਰਜ ਕਰਾਇਆ ਕਿ ਉਹ ਸਕੂਲ ਜਾਣ ਲਈ ਪਿੰਡ ਦੇ ਬੱਸ ਅੱਡੇ ਪਰ ਟੈਂਪੂ ਉਡੀਕ ਰਹੀ ਸੀ। ਤਾਂ ਦੋਸ਼ੀਆਨ ਮੋਟਰਸਾਈਕਲ ਪਰ ਸਵਾਰ ਹੋ ਕੇ ਆਏ। ਜੋ ਸਕੂਲ ਛੱਡਣ ਦੇ ਬਹਾਨੇ, ਮੁਦੈਲਾ ਨੂੰ ਮੋਟਰਸਾਈਕਲ ਪਰ ਬਿਠਾ ਕੇ, ਬੁੱਗੀਪੁਰਾ ਤੋਂ ਲੁਧਿਆਣਾ ਸਾਈਡ ਨੂੰ ਹੋਟਲ ਦਰਸ਼ਨ ਵਿੱਚ ਲੈ ਗਏ। ਜਿਥੇ ਦੋਸ਼ੀ ਜੱਜ ਸਿੰਘ ਨੇ ਮੁਦੈਲਾ ਨਾਲ ਜਬਰਦਸਤੀ ਬਲਾਤਕਾਰ ਕੀਤਾ ਅਤੇ ਤਿੰਨ ਘੰਟੇ ਬਾਅਦ ਦੋਸ਼ੀਆਨ ਮੁਦੈਲਾ ਨੂੰ ਮੋਟਰਸਾਈਕਲ ਪਰ ਬਿਠਾ ਕੇ ਪਿੰਡ ਦੇ ਨਜਦੀਕ ਛੱਡ ਗਏ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਪ੍ਰਭਜੋਤ ਕੌਰ ਨੇ 1.ਜੱਜ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਮੱਲਾਂਵਾਲਾ ਜਿਲ੍ਹਾ ਫਿਰੋਜਪੁਰ 2.ਕਾਕਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੋਟ ਸਦਰ ਖਾਂ ਜਿਲ੍ਹਾ ਮੋਗਾ ਤੇ 140/20-08-2021 ਅ/ਧ 376,506,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਦੋਸ਼ੀਆਨ ਆਪਣੇ ਟਰੈਕਟਰ ਟਰਾਲੀਆਂ ਪਰ ਨਜਾਇਜ ਮਾਈਨਿੰਗ ਕਰਦੇ ਹਨ ਜੋ ਅੱਜ ਵੀ ਦੋ ਟਰੈਕਟਰ ਟਰਾਲੀਆਂ ਪਰ ਰੇਤਾ ਲੋਡ ਕਰਕੇ ਪਿੰਡ ਚੱਕ ਕੰਨੀਆਂ ਕਲਾਂ ਤੋਂ ਕਿਸ਼ਨਪੁਰਾ ਕਲਾਂ ਵੱਲ ਨੂੰ ਆ ਰਹੇ ਹਨ। ਜਿਸਤੇ ਦੋਸ਼ੀਆਂ ਪਾਸੋਂ ਦੋ ਟਰੈਕਟਰ ਟਰਾਲੀਆਂ (ਲੋਡ ਰੇਤਾ) ਬ੍ਰਾਂਮਦ ਕਰ ਲਾਈਆਂ ਗਈਆਂ ਅਤੇ ਦੋਸ਼ੀਆਨ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਏ। ਸ:ਥ: ਚਰਨਜੀਤ ਸਿੰਘ ਨੇ 1.ਕਰਮਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਸਵੱਦੀ ਖੁਰਦ ਥਾਣਾ ਸਿਧਵਾਂਬੇਟ ਜਿਲ੍ਹਾ ਲੁਧਿਆਣਾ ਦਿਹਾਤੀ 2.ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖੁਰਸ਼ੈਦਪੁਰ ਥਾਣਾ ਸਿਧਵਾਂਬੇਟ ਜਿਲ੍ਹਾ ਲੁਧਿਆਣਾ ਦਿਹਾਤੀ ਤੇ 162/20-08-2021 ਅ/ਧ 379,411 ਭ:ਦ: 21 ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਹ ਪੰਜਾਬ ਰੋਡਵੇਜ ਬੱਸ ਪਰ ਬਤੌਰ ਕਡੰਕਟਰ ਡਿਊਟੀ ਕਰਦਾ ਹੈ ਅਤੇ ਪੰਜਾਬ ਰੋਡਵੇਜ ਦੀ ਬੱਸ ਨੰਬਰੀ ਪੀ.ਬੀ 29-ਐਨ-9205 ਪਰ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਧਰਮਕੋਟ ਆ ਰਿਹਾ ਸੀ ਤਾਂ ਤਰਨਤਾਰਨ ਤੋਂ ਦੋਸ਼ੀ ਇੰਦਰਜੀਤ ਸਿੰਘ, ਉਸਦਾ ਪਿਤਾ ਪਿੱਪਲ ਸਿੰਘ ਅਤੇ ਇੰਦਰਜੀਤ ਸਿੰਘ ਦੀ ਮਾਤਾ ਬੱਸ ਪਰ ਚੱੜ੍ਹ ਗਏ। ਜਦ ਬੱਸ ਹਰੀਕੇ ਵਿਖੇ ਆਈ ਤਾਂ ਉਥੇ ਕਾਫੀ ਅੋਰਤਾਂ ਖੜੀਆਂ ਸਨ। ਜਿਹਨਾ ਨੇ ਕਿਹਾ ਕਿ ਅਸੀਂ ਮੋਗੇ ਜਾਣਾ ਹੈ। ਪਰ ਮੁਦਈ ਨੇ ਉਹਨਾ ਨੂੰ ਦੱਸਿਆਂ ਕਿ ਇਹ ਬੱਸ ਧਰਮਕੋਟ ਵਿਖੇ ਜਾਨੀ ਹੈ।ਥੋੜੀ ਬਹਿਸਬਾਜੀ ਹੋਣ ਤੋਂ ਬਾਅਦ ਅੋਰਤਾਂ ਪਿਛੇ ਹੱਟ ਗਈਆਂ ਅਤੇ ਬੱਸ ਚੱਲਣ ਤੋਂ ਬਾਅਦ ਇੰਦਰਜੀਤ ਸਿੰਘ ਨੇ ਮੁਦਈ ਨੂੰ ਕਿਹਾ ਕਿ ਤੂੰ ਉਕਤ ਅੋਰਤਾਂ ਨੂੰ ਮਾੜਾ ਬੋਲਿਆ ਹੈ ਅਤੇ ਇੰਦਰਜੀਤ ਸਿੰਘ ਫੋਨ ਕਰਨ ਲੱਗ ਗਿਆ। ਜੱਦ ਬੱਸ ਢੋਲੇਵਾਲਾ ਪੁੱਜੀ ਤਾਂ ਦੋਸ਼ੀਆਂ ਨੇ ਬੱਸ ਨੂੰ ਘੇਰ ਲਿਆ ਅਤੇ ਬੱਸ ਦਾ ਅਗਲਾ ਸ਼ੀਸ਼ਾ ਤੋੜ ਦਿੱਤਾ, ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਮੋਟਰਸਾਈਕਲਾਂ ਪਰ ਸਵਾਰ ਹੋ ਕੇ ਮੋਕਾ ਤੋਂ ਭੱਜ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਦਾਖਲ ਕਰਾਇਆ ਗਿਆ। ਸ:ਥ: ਕੁਲਦੀਪ ਸਿੰਘ ਨੇ 1.ਇੰਦਰਜੀਤ ਸਿੰਘ ਪੁੱਤਰ ਪਿੱਪਲ ਸਿੰਘ 2.ਪਿੱਪਲ ਸਿੰਘ ਪੁੱਤਰ ਨਾਮਲੂਮ 3.ਇੰਦਰਜੀਤ ਸਿੰਘ ਦੀ ਮਾਤਾ 4.ਅਮਨਾ ਪੁੱਤਰ ਨਾਮਲੂਮ 5.ਬੰਟੀ ਪੁੱਤਰ ਨਾਮਲੂਮ ਵਾਸੀਆਨ ਪਿੰਡ ਕੈਲਾ ਅਤੇ 5/6 ਅਣਪਛਾਤੇ ਵਿਅਕਤੀ ਤੇ 166/20-08-2021 ਅ/ਧ 186, 353, 323, 341, 427, 148,149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਪਤਨੀ ਪਰਮੀਤ ਕੌਰ, ਸਾਲੇ ਸੁਮੇਸ਼ਵਰ ਸਿੰਘ ਪੁੱਤਰ ਲਾਤੇਸ਼ਵਰ ਸਿੰਘ ਅਤੇ ਸਾਲੀ ਅਰੁਨਿੰਦਰ ਕੌਰ ਪੁੱਤਰੀ ਲਾਤੇਸ਼ਵਰ ਸਿੰਘ ਵਾਸੀਆਨ ਪਟਿਆਲਾ ਨਾਲ ਆਪਣੀ ਆਈ-20 ਕਾਰ ਨੰਬਰੀ ਐਚ.ਆਰ-26-ਡੀ.ਐਨ-4074 ਪਰ ਸਵਾਰ ਹੋ ਕੇ ਲੁਧਿਆਣਾ ਤੋਂ ਫਿਰੋਜਪੁਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀ ਮਹਿੰਦਰਾ ਪਿੱਕਅੱਪ ਗੱਡੀ ਨੰਬਰੀ ਪੀ.ਬੀ 22-ਕੇ-4213 ਦੀ ਬਿਨ੍ਹਾ ਡਿੱਪਰ ਜਗਾਏ ਅਤੇ ਬਿਨ੍ਹਾ ਕਿਸੇ ਹੋਰ ਪ੍ਰਬੰਧ ਦੇ, ਆਪਣੇ ਪੈਂਚਰ ਹੋਏ ਟਾਇਰ ਨੂੰ ਬਦਲ ਰਿਹਾ ਸੀ। ਦੋਸ਼ੀ ਦੀ ਲਾਪ੍ਰਵਾਹੀ ਕਾਰਨ ਅਤੇ ਸਾਹਮਣੇ ਤੋਂ ਆ ਰਹੇ ਵਹੀਕਲ ਦੀ ਲਾਈਟ ਪੈਣ ਕਰਕੇ, ਮੁਦਈ ਦੀ ਕਾਰ ਦੋਸ਼ੀ ਦੀ ਪਿੱਕਅੱਪ ਗੱਡੀ ਦੇ ਪਿਛੇ ਜਾ ਵੱਜੀ। ਜਿਸ ਨਾਲ ਸਾਰੇ ਕਾਰ ਸਵਾਰ ਜਖਮੀ ਹੋ ਗਏ। ਜਿਹਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ ਅਤੇ ਮੋਗਾ ਤੋਂ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ। ਦੋਸ਼ੀ ਮੋਕਾ ਤੋਂ ਆਪਣੀ ਮਹਿੰਦਰਾ ਪਿੱਕਅੱਪ ਗੱਡੀ ਭਜਾ ਕੇ ਲੈ ਗਿਆ।ਹੁਣ ਤੱਕ ਮੁਦਈ ਦੀ ਦੋਸ਼ੀ ਨਾਲ ਰਾਜੀਨਾਮੇ ਦੀ ਗੱਲ ਚਲਦੀ ਰਹੀ। ਜੋ ਸਿਰੇ ਨਹੀ ਚੜ੍ਹ ਸਕੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਫੈਲੀ ਸਿੰਘ ਨੇ ਜਗਰੂਪ ਸਿੰਘ ਪੁੱਤਰ ਰੂਪਾ ਸਿੰਘ ਵਾਸੀ ਅਰਨੀਵਾਲਾ ਜਿਲ੍ਹਾ ਫਾਜਿਲਕਾ ਤੇ 62/20-08-2021 ਅ/ਧ 337,338,427,201 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1000 ਨਸ਼ੀਲੀਆਂ ਗੋਲੀਆਂ (ਖੁੱਲੀਆਂ) ਅਤੇ 40 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਮਲ (ਕੁੱਲ 1040 ਨਸ਼ੀਲੀਆਂ ਗੋਲੀਆਂ) ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਕੁਲਵੰਤ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਲੂਕ ਸਿੰਘ ਵਾਸੀ ਬੁੱਕਣਵਾਲਾ ਰੋਡ, ਮੋਗਾ ਜਿਲ੍ਹਾ ਮੋਗਾ ਤੇ 203/20-08-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਗੁਰਜੰਟ ਸਿੰਘ ਉਰਫ ਜੰਟਾ ਪਾਸੋਂ 05 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਲਖਵੀਰ ਸਿੰਘ ਪਾਸੋਂ 05 ਗ੍ਰਾਂਮ ਹੈਰੋਇਨ (ਕੁੱਲ 10 ਗ੍ਰਾਂਮ ਹੈਰੋਇਨ) ਬ੍ਰਾਂਮਦ ਕਰ ਲਈ ਗਈ। ਸ:ਥ: ਬਰਿੰਦਰ ਕੁਮਾਰ ਨੇ 1.ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਹਰਦੇਵ ਸਿੰਘ ਵਾਸੀ ਸਿੰਘਾਂਵਾਲਾ 2.ਲਖਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਜਿਲ੍ਹਾ ਮੋਗਾ ਤੇ 180/20-08-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ 0.5 ਬ੍ਰਾਂਮਦ ਕਰ ਲਈਆਂ ਗਈਆਂ। ਇੰਸ: ਗੁਰਪ੍ਰੀਤ ਸਿੰਘ ਨੇ ਸ਼ਿਵਾ ਤੁਲੀ ਉਰਫ ਪੰਡਿਤ ਪੁੱਤਰ ਸਤੀਸ਼ ਤੁਲੀ ਵਾਸੀ ਵਾਰਡ ਨੰ:49, ਨੇੜੇ ਸੁੱਚਾ ਸਿੰਘ ਦੀ ਕੋਠੀ, ਦੁੰਨੇਕੇ ਜਿਲ੍ਹਾ ਮੋਗਾ ਤੇ 139/20-08-2021 ਅ/ਧ 22-61-85 ਐਨ.ਡੀ.ਪੀ.ਐਸ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 18 ਬੋਤਲਾਂ ਸ਼ਰਾਬ ਠੇਕਾ ਮਾਰਕਾ ਯੂ.ਕੇ ਵਿਸਕੀ (ਚੰਡੀਗੜ੍ਹ) ਬ੍ਰਾਂਮਦ ਕਰ ਲਈ ਗਈ। ਸ:ਥ: ਤਰਸੇਮ ਸਿੰਘ ਨੇ ਹਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸੰਘੋਧੋਣ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ 104/20-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 40 ਲੀਟਰ ਲਾਹਣ, ਚਾਲੂ ਭੱਠੀ ਦਾ ਸਮਾਨ ਅਤੇ ਇਕ ਬੋਤਲ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਬਲਜਿੰਦਰ ਸਿੰਘ ਨੇ ਮਲਕੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਲੋਹਗੜ੍ਹ ਜਿਲ੍ਹਾ ਮੋਗਾ ਤੇ 163/20-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 45 ਲੀਟਰ ਲਾਹਣ, ਚਾਲੂ ਭੱਠੀ ਦਾ ਸਮਾਨ ਅਤੇ ਇਕ ਬੋਤਲ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਬੂਟਾ ਸਿੰਘ ਨੇ ਗੁਰਨਾਮ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਲੋਹਗੜ੍ਹ ਜਿਲ੍ਹਾ ਮੋਗਾ ਤੇ 164/20-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਜਸਵੀਰ ਸਿੰਘ ਨੇ ਜਸਵੀਰ ਸਿੰਘ ਉਰਫ ਸੀਰਾ ਪੁੱਤਰ ਹੰਸ਼ਾ ਸਿੰਘ ਵਾਸੀ ਭਿੰਡਰ ਖੁਰਦ ਜਿਲ੍ਹਾ ਮੋਗਾ ਤੇ 165/20-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਅਸ਼ੋਕ ਕੁਮਾਰ ਨੇ ਆਤਮਾਂ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕਾਲੇਕੇ ਥਾਣਾ ਬਾਘਾਪੁਰਾਣਾ ਜਿਲ੍ਹਾ ਮੋਗਾ ਤੇ 205/20-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 08 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ।ਹੋਲ: ਮਨਜਿੰਦਰ ਸਿੰਘ ਨੇ ਜਗਸੀਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਮੁੰਡੀਜਮਾਲ ਜਿਲ੍ਹਾ ਮੋਗਾ ਤੇ 61/20-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 07 ਬੋਤਲਾਂ ਸ਼ਰਾਬ ਠੇਕਾ ਮਾਰਕਾ ਖਾਸਾ ਮੋਟਾ ਸੰਤਰਾ (ਪੰਜਾਬ) ਬ੍ਰਾਂਮਦ ਕਰ ਲਈ ਗਈ। ਸ:ਥ: ਸੁਖਪਾਲ ਸਿੰਘ ਨੇ ਸੁਖਵਿੰਦਰ ਸਿੰਘ ਉਰਫ ਵੱਡਾ ਪੁੱਤਰ ਜਸਮੇਲ ਸਿੰਘ ਵਾਸੀ ਪਿੰਡ ਰੋਲੀ ਜਿਲ੍ਹਾ ਮੋਗਾ ਤੇ 84/20-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









