ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਭਰਾ ਸੁਖਵਿੰਦਰ ਸਿੰਘ ਉਮਰ ਕਰੀਬ 37 ਸਾਲ ਸਮੇਤ ਆਪਣੇ ਪਰਿਵਾਰ ਨਾਲ ਸੁੱਤਾ ਪਿਆ ਸੀ ਵਕਤ ਕਰੀਬ 12.30 ਦਾ ਹੋਵੇਗਾ ਕਿ ਉਸਦੀ ਭਰਜਾਈ ਅਮਨਦੀਪ ਕੌਰ ਚੀਕਾ ਮਾਰਦੀ ਉਸ ਕੋਲ ਆਈ ਜਦ ਅਸੀ ਜਾ ਕੇ ਵੇਖਿਆ ਤਾਂ ਉਸਦੇ ਭਰ ਦੇ ਗਲ ਵਿੱਚ ਕਿਸੇ ਤੇਜ ਹਥਿਆਰ ਨਾਲ ਵਾਰ ਕੀਤਾ ਹੋਇਆ ਸੀ ਜਿਸ ਨਾਲ ਉਸਦਾ ਭਰਾ ਸੁਖਵਿੰਦਰ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ ਸੀ ਜਿਸਨੂੰ ਸਿਵਲ ਹਸਪਤਾਲ ਮੋਗਾ ਵਿਖੇ ਲਿਆਦਾ ਗਿਆ ਜਿਥੇ ਡਕਟਰਾਂ ਨੇ ਉਸਨੂੰ ਮ੍ਰਿਤਕ ਅਲਾਣ ਦਿੱਤਾ।ਜਿਸਨੂੰ ਕਿਸੇ ਨਾਮਾਲੂਮ ਵਿਅਕਤੀ ਦੁਆਰਾ ਕਤਲ ਕੀਤਾ ਗਿਆ ਹੈ।ਜਿਸਤੇ ਨਾਮਾਲੂਮ ਦੋਸ਼ੀ ਖਿਲਾਫ ਮਕੁੱਮਦਾ ਦਰਜ ਰਜਿਸਟਰ ਕੀਤਾ ਗਿਆ। ਇੰਸ:ਬਲਰਾਜ ਮੋਹਨ ਨੇ ਨਾਮਾਲੂਮ ਆਦਮੀ ਤੇ 168/23-07-2021 ਅ/ਧ 302/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਭਰਾ ਗੁਰਅਵਤਾਰ ਸਿੰਘ ਉਮਰ 24 ਸਾਲ ਨੂੰ ਸੰਜੀਵ ਸਿੰਘ ਮਿਲਣ ਉਸਦੇ ਘਰ ਆਇਆ ਜਿਸਨੇ ਕਿਹਾ ਕਿ ਦੋਸ਼ੀ ਜਸਵੰਤ ਸਿੰਘ ਉਰਫ ਜੱਸੀ ਉਸਨੂੰ ਧਮਕੀਆਂ ਦਿੰਦਾ ਹੈ ਕਿਹ ਕੇ ਉਸਨੂੰ ਆਪਣੇ ਮੋਟਰ ਸਾਇਕਲ ਪਰ ਬਠਾ ਕੇ ਨਾਲ ਲੈ ਜਿਥੇ ਉਕਤਾਨ ਦੋਸ਼ੀ ਸਤਲੁਜ ਦਰਿਆ ਬੰਨ ਪਿੰਡ ਸਿੰਘਪੁਰਾ ਪਰ ਮਜੂਦ ਸਨ ਤਾਂ ਦੋਸ਼ੀ ਜਸਵੰਤ ਸਿੰਘ ਨੇ ਆਪਣੇ ਹੱਥ ਵਿੱਚ ਫੜੇ ਅਸਲੇ ਨਾਲ ਸਿੱਥਾ ਫਾਇਰ ਉਸਦੇ ਭਰਾ ਗੁਰਅਵਤਾਰ ਸਿੰਘ ਦੇ ਸਿਰ ਵਿੱਚ ਮਾਰਿਆ ਜਿਸ ਨਾਲ ਉਸਦੀ ਮੌਕਾ ਪਰ ਮੌਤ ਹੋ ਗਈ।ਦੋਸ਼ੀ ਮੋਕਾ ਤੋਂ ਫਰਾਰ ਹੋ ਗਏ।ਵਜ੍ਹਾ ਰੰਜਿਸ਼ ਦੋਸ਼ੀ ਜਸਵੰਤ ਸਿੰਘ ਪਿੰਡ ਵਿੱਚ ਮਾੜੀਆਂ ਹਰਕਤਾਂ ਕਰਦਾ ਸੀ ਮੁਦਈ ਉਹਨਾਂ ਨੂੰ ਰੋਕਦਾ ਸੀ। ਇੰਸ:ਦਲਜੀਤ ਸਿੰਘ ਨੇ 1.ਸੰਜੀਵ ਪੁੱਤਰ ਲੱਖਾ ਸਿੰਘ ਵਾਸੀ ਢਾਣੀ ਬੂੜੇਵਾਲ 2.ਜਸਵੰਤ ਸਿੰਘ ਉਰਫ ਜੱਸੀ ਪੁੱਤਰ ਰਾਮ ਸਿੰਘ ਵਾਸੀ ਭੋਡੀਵਾਲਾ 3.ਗੁਰਪ੍ਰੀਤ ਗੋਸ਼ੀ ਪੁੱਤਰ ਸੁਰਜੀਤ ਸਿੰਘ ਵਾਸੀ ਸੇਰਪੁਰ ਤਾਇਬਾਂ 4.ਸੁਨੀਲ ਪੁੱਤਰ ਕਾਾਲ ਪੁੱਤਰ ਸੈਦ ਜਲਾਲਪੁਰ 5.ਕਾਲੀ ਪੁੱਤਰ ਬਗੀਚਾ ਸਿੰਘ ਵਾਸੀ ਸੈਦ ਜਲਾਲਪੁਰ 6.ਸੋਨੀ ਪੁੱਤਰ ਸ਼ਿੰਦਾ ਸਿੰਘ ਵਾਸੀਸ਼ੈਰਪੁਰ ਤਾਇਬਾਂ ਅਤੇ 25/30 ਨਾਮਾਲੂਮ ਆਦਮੀ ਤੇ 141/23-07-2021 ਅ/ਧ 302/148/149 ਭ:ਦ, 25,27,54,59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਜਸਪਾਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਦੋਲੇਵਾਲਾ ਨਾਲ ਮੋਟਰ ਸਾਇਕਲ ਸਪਲੈਡਰ ਨੰਬਰੀ ਪੀ ਬੀ 76 ਏ 7848 ਪਰ ਸਵਾਰ ਹੋ ਕੇ ਵਿਸਾਖੀ ਦਾ ਮੇਲਾ ਦੇਖ ਕੇ ਵਾਪਿਸ ਆ ਰਹੇ ਸਨ ਜਦ ਉਹ ਪਿੰਡ ਢੋਲੇਵਲਾ ਵਿਖੇ ਪੁੱਜੇ ਤਾਂ ਦੋਸ਼ੀਆਂਨ ਸਵਿਫਟ ਕਾਰ ਅਤੇ ਸਕਾਰਪੀਓ ਕਾਰ ਨੰਬਰੀ ਪੀ ਬੀ 29 9800 ਅਤੇ ਐਕਸ ਯੂ.ਪੀ ਪੀ ਬੀ 29 0100 ਪਰ ਸਵਾਰ ਹੋ ਕੇ ਆਏ ਅਤੇ ਉਹਨਾਂ ਨੂੰ ਘੇਰ ਕੇ ਮਨਜਿੰਦਰ ਸਿੰਘ ਮਿਨਾ ਨੇ ਮਾਰ ਦੇਣ ਦੀ ਨੀਅਤ ਨਾਲ ਦਾਤਰ ਨਾਲ ਵਾਰ ਕੀਤਾ ਅਤੇ ਝਿਰਮਲ ਸਿੰਘ ਨੇ ਆਪਣੀ ਦਸਤੀ ਕਿਰਪਾਨ ਨਾਲ ਵਾਰ ਕੀਤਾ ਅਤੇ ਜਸਪਾਲ ਸਿੰਘ ਦੀ ਕੁੱਟਮਾਰ ਕੀਤੀ।ਮੁਦਈ ਵੱਲੋ ਰੋਲਾ ਪਾਉਣ ਤੇ ਦੋਸ਼ੀ ਮੋਕਾ ਤੋਂ ਫਰਾਰ ਹੋ ਗਏ।ਮੁਦਈ ਨੂੰ ਡੀ.ਐਮ ਸੀ ਲੁਧਿਆਣਾ ਵਿਖੇ ਦਾਖਿਲ ਕਰਵਾਇਆ ਗਿਆ।ਵਜ੍ਹਾ ਰੰਜਿਸ਼ ਪੁਰਾਣਾ ਝਗੜਾ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਰਛਪਾਲ ਸਿੰਘ ਨੇ 1.ਬੂਟਾ ਸਿੰਘ ਪੁੱਤਰ ਗੁਰਬਚਨ ਸਿੰਘ 2.ਬਿੱਲਾ ਸਿੰਘ ਪੁੱਤਰ ਕਿੱਕਰ ਸਿੰਘ 3.ਕਰਮਾ ਸਿੰਘ ਪੁੱਤਰ ਕੁਲਦੀਪ ਸਿੰਘ 4.ਬੋਹੜਾ ਉਰਫ ਘੁੱਦਾ ਪੁੱਤਰ ਨਾਮਾਲੂਮ 5.ਇੰਦਰਜੀਤ ਸਿੰਘ ਉਰਫ ਲੱਭਾ ਪੁੱਤਰ ਪਿੱਪਲ ਸਿੰਘ 6.ਧਰਮਾ ਸਿੰਘ ਪੁੱਤਰ ਕੁਲਦੀਪ ਸਿੰਘ 7.ਝਿਰਮਲ ਸਿੰਘ ਉਰਫ ਚੱਟੂ ਪੁੱਤਰ ਸਮਰਾਜ ਸਿੰਘ 8.ਅਰਸਾਲ ਸਿੰਘ ਪੁੱਤਰ ਸਮਰਾਜ ਸਿੰਘ 9.ਬੂਰਾ ਸਿੰਘ ਪੁੱਤਰ ਵਣ ਸਿੰਘ ਵਾਸੀਆਨ ਦੋਲੇਵਾਲਾ ਮਾਇਰ ਅਤੇ 4/5 ਨਾਮਾਲੂਮ ਆਦਮੀ ਤੇ 142/23-07-2021 ਅ/ਧ 307/323/148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਪੰਨ ਬੱਸ ਨੰਬਰੀ ਪੀ ਬੀ 29 ਜੀ 9645 ਪਰ ਕੰਡਕਟਰੀ ਕਰਦਾ ਹੈ ਅਤੇ ਅੱਜ ਮਿਤੀ 23-07-2021 ਨੂੰ ਮੋਗਾ ਤੋਂ ਅੀਮ੍ਰੰਤਸਰ ਨੂੰ ਸਵਾਰੀਆਂ ਲੈ ਕੇ ਜਾ ਰਹੀ ਸੀ ਵਕਤੀ ਕਰੀਬ 8.00 ਵਜੇ ਦਾ ਹੋਵੇਗਾ ਜਦ ਉਹਨਾਂ ਦੀ ਬੱਸ ਨੇ ਪਿੰਡ ਲੁਹਾਰਾ ਨੂੰ ਪਾਸ ਕੀਤਾ ਤਾਂ ਸਹਮਣੇ ਤੋਂ ਇੱਕ ਮਿੰਨੀ ਬੱਸ ਆ ਰਹੀ ਸੀ ਜਿਸਦਾ ਡਰਾਇਵਰ ਆਪਣੀ ਬੱਸ ਬੜੀ ਤੇਜ ਰਫਤਾਰ ਅਤੇ ਲਾਰਵਾਹੀ ਨਾਲ ਚਲਾ ਰਿਹਾ ਸੀ ਜਿਸਨੇ ਸਹਮਣੇ ਤੋਂ ਆਪਣੀ ਮਿੰਨੀ ਬੱਸ ਲਿਆ ਕੇ ਮਾਰੀ ਜਿਸ ਨਾਲ ਬੱਸਾਂ ਵਿੱਚ ਬੈਠੀਆਂ ਸਵਾਰੀਆਂ ਦੇ ਕਾਫੀ ਸੱਟਾਂ ਲੱਗਿਆਂ ਜਿਨਾਂ ਨੂੰ ਵੱਖ ਵੱਖ ਹਸਪਤਾਲਾਂ ਵਿਖੇ ਦਾਖਿਲ ਕਰਵਾਇਆ ਗਿਆ। ਜਿਸ ਵਿੱਚੋ ਸੁਖਦੇਵ ਸਿੰਘ ਉਮਰ 22 ਸਾਲ ਪੁੱਤਰ ਜਸਪਾਲ ਸਿੰਘ ਵਾਸੀ ਮਲਸੀਆਂ, ਵਿਰਸਾ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਲਸੀਆਂ ਅਤੇ ਦੋਸ਼ੀ ਗੁਰਦੇਵ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਘੁੰਦੂਵਾਲਾ ਦੀ ਮੌਤ ਹੋ ਗਈ।ਇਹ ਐਕਸੀਡੈਟ ਮਿੰਨੀ ਬੱਸ ਦੇ ਡਰਾਇਵਰ ਵੱਲੋ ਲਾਪਰਵਾਹੀ ਕਰਨ ਕਰਕੇ ਹੋਇਆ ਹੈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਗੁਰਾਦਿੱਤਾ ਸਿੰਘ ਨੇ ਗੁਰਦੇਵ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਘੁੰਦੂਵਾਲਾ ਤੇ 116/23-07-2021 ਅ/ਧ 304ਏ/279/ 337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਮਾਸੜ ਕੁੰਡਾ ਸਿੰਘ ਪੁੱਤਰ ਕਰਮ ਸਿੰਘ ਦੀ ਕੋਠੀ ਪਿੰਡ ਲੰਡੇਕੇ ਵਿਖੇ ਹੈ ਜਿਸਦੀ ਦੇਖ ਰੇਖ ਮੁਦਈ ਕਰ ਰਿਹਾ ਹੈ ਜਦ ਮੁਦਈ ਨੇ ਕੋਠੀ ਦਾ ਜਿੰਦਰਾ ਜਾ ਕੇ ਖੋਲਿਆ ਤਾਂ ਉਸਨੇ ਦੇਖਿਆ ਕੇ ਕੋਠੀ ਵਿੱਚੋ 15 ਟੂਟੀਆਂ, ਪਿੱਤਲ ਦੀਆਂ ਪ੍ਰਤਾਂ, ਰਸੋਈ ਦੇ ਬਰਤਨ, ਇੰਨਵੈਟਰ ਸਮੇਤ ਬੈਟਰਾ,ਗੈਸ ਸਿਲੰਡਰ ਆਦਿ ਚੋਰੀ ਕਰਕੇ ਲੈ ਗਏ।ਮਲਤੀ ਕਰੀਬ 1 ਲੱਖ ਰੁਪਏ।ਮੁਦਈ ਦੋਸ਼ੀਆਂ ਦੀ ਪਹਿਲਾਂ ਆਪਣੇ ਤੌਰ ਤੇ ਭਾਲ ਕਰਦਾ ਰਿਹਾ ਸੀ। ਸ:ਥ:ਹਰਮੇਸ਼ ਲਾਲ ਨੇ 1.ਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਲੰਡੇਕੇ 2.ਪ੍ਰਿੰਸ ਕੁਮਾਰ ਪੁੱਤਰ ਹਰਪਾਲੀ ਗੋਤਮ ਵਾਸੀ ਮਹੱਲਾ ਨਾਗੋਲੀ ਜਿਲਾਂ ਜਿਊਣਪੁਰਾ (ਉੱਤਰ ਪ੍ਰਦੇਸ਼) ਹਾਲ ਲੰਡੇਕੇ ਅਤੇ 1 ਨਾਮਾਲੂਮ ਆਦਮੀ ਤੇ 119/23-07-2021 ਅ/ਧ 454/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1100 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਲਮ 0.5 ਬ੍ਰਾਂਮਦ ਕਰ ਲਈਆਂ ਗਈਆਂ। ਸ:ਥ:ਜਸਵੀਰ ਸਿੰਘ ਨੇ ਬ੍ਰਹਮਦੇਵ ਸਿੰਘ ਉਰਫ ਮੋਗਲੀ ਪੁੱਤਰ ਭਗਵਾਨ ਦਾਸ ਵਾਸੀ ਇੰਦਰਾ ਕਲੋਨੀ ਮੋਗਾ ਤੇ 120/22-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 290 ਨਸ਼ੀਲੀਆਂ ਗੋਲੀਆਂ ਖੁੱਲੀਆਂ ਬ੍ਰਾਂਮਦ ਕਰ ਲਈਆਂ ਗਈਆਂ। ਐਸ ਆਈ ਇਕਬਾਲ ਸਿੰਘ ਨੇ ਬਲਜੀਤ ਕੌਰ ਪਤਨੀ ਗੁਰਬਚਨ ਸਿੰਘ ਵਾਸੀ ਮੱਧੋਕੇ ਤੇ 51/22-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਮਾਰਕਾ ਖਾਸਾ ਮੋਟਾ ਸੰਤਰਾ ਬ੍ਰਾਂਮਦ ਕੀਤੀ ਗਈ। ਸ:ਥ:ਹਰਜਿੰਦਰ ਸਿੰਘ ਨੇ ਗੁਰਜੀਵਨ ਸਿੰਘ ਉਰਫ ਜੁਗਨੂੰ ਪੁੱਤਰ ਰੇਸ਼ਮ ਸਿੰਘ ਵਾਸੀ ਸਿੰਘਾਂਵਾਲਾ ਤੇ 169/23-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 32 ਬੋਤਲਾਂ ਸ਼ਰਾਬ ਮਾਰਕਾ ਰੋਇਲ ਗੋਲਡ ਵਿਸਕੀ ਚੰਡੀਗੜ੍ਹ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਨਿਰਮਲ ਸਿੰਘ ਨੇ ਰਜੇਸ਼ ਕੁਮਾਰ ਪੁੱਤਰ ਹਰਨੇਕ ਸਿੰਘ ਵਾਸੀ ਬੋਹਨਾ ਚੌਕ ਮੋਗਾ ਤੇ 118/23-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









