ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਅੱਜ ਮੁਦਈ ਸਮੇਤ ਪੁਲਿਸ ਪਾਰਟੀ ਬਾ-ਸਵਾਰੀ ਪ੍ਰਈਵੇਟ ਗੱਡੀ ਪਰ ਇਲਾਕਾ ਗਸ਼ਤ ਕਰ ਰਹੇ ਸਨ ਜਦ ਉਹ ਪਿੰਡ ਕਪੂਰੇ ਪੁੱਜੇ ਤਾਂ ਦੋਸ਼ੀ ਤਰਸੇਮ ਸਿੰਘ ਨੇ ਅੱਗੇ ਹੋ ਕੇ ਗੱਡੀ ਰੋਕ ਲਈ ਅਤੇ ਕਹਿਨ ਲੱਗਾ ਮੈ ਪਿੰਡ ਦਾ ਮੋਹਤਵਾਰ ਵਿਅਕਤੀ ਹਾਂ ਤੁਸੀ ਹਰ ਰੋਜ ਪਿੰਡ ਆ ਕੇ ਲੋਕਾਂ ਨੂੰ ਬੇਵਜ੍ਹਾ ਤੰਗ ਪ੍ਰਸ਼ਾਨ ਕਰਦੇ ਹੋ।ਕਹਿ ਕੇ ਇਕੱਠ ਕਰ ਲਿਆ।ਦੋਸ਼ੀ ਤਰਸੇਮ ਸਿੰਘ ਦੇ ਕਹਿਣ ਤੇ ਦੋਸ਼ੀ ਕੋਠੇ ਤੋਂ ਖੜ ਕੇ ਇੱਟਾਂ ਰੋੜੇ ਚਲਾਉਣ ਲੱਗ ਪਏ ਅਤੇ ਦੋਸ਼ੀ ਅਰਸ਼ਦੀਪ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਸਿ:ਸਿਪਾਹੀ:ਧੰਨਵੰਤ ਸਿੰਘ ਦੇ ਸਿਰ ਵਿੱਚ ਇੱਟ ਮਾਰੀ ਅਤੇ ਦੋਸ਼ੀ ਰਵਿੰਦਰ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਇੱਟ ਦਾ ਵਾਰ ਹੋਲ:ਸਿਕੰਦਰ ਸਿੰਘ ਪਰ ਕੀਤਾ।ਜਿਨਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ।ਵਜ੍ਹਾ ਰੰਜਿਸ਼ ਸੀਨੀਆਰ ਅਫਸਰਾਨ ਦੇ ਹਦਾਇਤਾਂ ਮੁਤਾਬਿਕ ਭੈੜੇ ਪਰਸ਼ਾ ਅਤੇ ਸ਼ੱਕੀ ਪੁਰਸ਼ਾ ਦੀ ਤਲਾਸ਼ ਸਬੰਧੀ ਗਸ਼ਤ ਕਰ ਰਹੇ ਸਨ ਤਾਂ ਉਤਕਾਨ ਦੋਸ਼ੀ ਇਹਨਾਂ ਭੈੜੇ ਪਰਸ਼ਾ ਦਾ ਸਾਥ ਦਿੰਦੇ ਸਨ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਗੁਲਜਿੰਦਰਪਾਲ ਸਿੰਘ ਨੇ 1.ਤਰਸੇਮ ਸਿੰਘ ਪੁੱਤਰ ਆਤਮਾ ਸਿੰਘ 2.ਸੁਖਵਿੰਦਰ ਕੌਰ ਪਤਨੀ ਤਰਸੇਮ ਸਿੰਘ 3.ਅਰਸਦੀਪ ਸਿੰਘ ਪੁੱਤਰ ਤਰਸੇਮ ਸਿੰਘ 4.ਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ 5.ਬਲਵਿੰਦਰ ਸਿੰਘ ਨੋਨਾ ਪੁਤਰ ਆਤਮਾ ਸਿੰਘ 6.ਮਨਦੀਪ ਕੌਰ ਪਤਨ ਬਲਵਿੰਦਰ ਸਿੰਘ 7.ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਆਨ ਪਿੰਡ ਕਪੂਰੇ ਅਤੇ ਕਈ ਨਾਮਾਲ਼ੂਮ ਵਿਅਕਤੀ ਤੇ 74/25-07-2021 ਅ/ਧ 307/341/323/353/186/148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਕਿ ਉਸਦੀ ਲੜਕੀ ਅਮਨਦੀਪ ਕੌਰ ਉਮਰ 27 ਸਾਲ ਜਿਸਦਾ ਵਿਆਹ ਮਿਤੀ 01-12-2019 ਨੂੰ ਦੋਸ਼ੀ ਮਨਜਿੰਦਰ ਸਿੰਘ ਨਾਲ ਹੋਇਆ ਸੀ ਜੋ ਉਸਨੂੰ ਅਕਸਰ ਤੰਗ ਪ੍ਰਸ਼ਾਨ ਕਰਦੇ ਰਹਿੰਦੇ ਸਨ ਜਿਨਾਂ ਤੋਂ ਤੰਗ ਆ ਕੇ ਉਸਦੀ ਲੜਕੀ ਅਮਨਦੀਪ ਕੌਰ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਸੁਖਜਿੰਦਰ ਸਿੰਘ ਨੇ 1.ਮਨਜੀਤ ਕੌਰ ਪਤਨੀ ਸੁਖਦਰਸ਼ਨ ਸਿੰਘ ਵਾਸੀ ਝੰਡੇਆਣਾ ਸ਼ਰਕੀ 2.ਮਨਜਿੰਦਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਝੰਡੇਆਣਾ ਸ਼ਰਕੀ ਤੇ 53/25-07-2021 ਅ/ਧ 306/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 330 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਾਜੋਲਮ 0.5 ਬ੍ਰਾਂਮਦ ਕਰ ਲਈਆਂ ਗਈਆਂ। ਐਸ ਆਈ:ਮੇਜਰ ਸਿੰਘ ਨੇ ਹੰਸਾ ਸਿੰਘ ਪੁੱਤਰ ਕੱਕਾ ਿਿਸੰਘ ਵਾਸ ਿਭੋਏਪੁਰ ਤੇ 143/25-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ143/25-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਮੋਟਰ ਸਾਇਕਲ ਸਪਲੈਡਰ ਨੰਬਰੀ ਪੀ ਬੀ 29 ਕੇ 1226 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 1 ਕਿੱਲੋ 500 ਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ। ਸ:ਥ:ਮਲਕੀਤ ਸਿੰਘ ਨੇ ਸਾਰਜ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬ੍ਰਹਮਕੇ ਤੇ 117/25-07-2021 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 150 ਨਸ਼ੀਲੀਆਂ ਗੋਲੀਆਂ ਖੁੱਲੀਆਂ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ:ਬਲਧੀਰ ਸਿੰਘ ਨੇ 1.ਜੱਗੀ ਸਿੰਘ ਉਰਫ ਬਿੱਟੂ ਪੁੱਤਰ ਅਮਰ ਸਿੰਘ ਵਾਸੀ ਕਾਲੇਕੇ 2.ਲੱਬੀ ਸਿੰਘ ਪੁੱਤਰ ਕਿੰਦਰ ਸਿੰਘ ਵਸੀ ਕਾਲੇਕੇ ਤੇ 170/25-07-2021 ਅ/ਧ 22/29-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਵਾ 25 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ।ਸ:ਥ:ਕੁਲਦੀਪ ਸਿੰਘ ਨੇ ਹਰਜਿੰਦਰ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਰੇੜਵਾਂ ਤੇ 144/25-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









