ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਉਹ ਲਰਸਨ ਐਂਡ ਟਰਬੋ ਕੰਸਟਰੱਕਸ਼ਨ ਕੰਪਨੀ ਵਿੱਚ ਬਤੌਰ ਪਰਜੈਕਟ ਮੈਨੇਜਰ ਕੰਮ ਕਰਦਾ ਹੈ ਅਤੇ ਮਿਤੀ 04-01-2021 ਤੋਂ 11-06-2021 ਤੱਕ ਕੰਪਨੀ ਵੱਲੋਂ ਵੱਖ-ਵੱਖ ਪਿੰਡਾ ਵਿੱਚ ਲਗਾਏ ਗਏ ਪਰਜੈਕਟਾਂ ਤੋਂ ਕੁੱਲ 74 ਬੈਟਰੇ ਚੋਰੀ ਹੋ ਗਏ ਸਨ। ਜਿਹਨਾ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਦੇ ਏਰੀਆ ਅਧੀਨ ਆਉਂਦੇ ਪਿੰਡਾ ਵਿੱਚੋਂ 34 ਬੈਟਰੇ ਚੋਰੀ ਹੋਏ ਸਨ।ਜਿਹਨਾ ਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ ਅਤੇ ਹੁਣ ਮੁਦਈ ਨੂੰ ਪਤਾ ਲੱਗਾ ਹੈ ਕਿ ਇਹ ਚੋਰੀ ਗੁਰਪਿਆਰ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ ਅਤੇ ਸੁੱਖਾ ਸਿੰਘ ਨੇ ਕੀਤੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਕੁੱਲ ਮਲੀਤੀ:2,72,000/- ਰੁਪਏ। ਸ:ਥ: ਜਸਵੀਰ ਸਿੰਘ ਨੇ 1.ਗੁਰਪਿਆਰ ਸਿੰਘ ਉਰਫ ਗੋਰੀ ਪੁੱਤਰ ਕਰਮ ਸਿੰਘ 2.ਨਿਰਮਲ ਸਿੰਘ ਪੁੱਤਰ ਬਲਵਿੰਦਰ ਸਿੰਘ 3.ਕੁਲਵਿੰਦਰ ਸਿੰਘ ਉਰਫ ਸੋਨੀ ਪੁੱਤਰ ਅਮਰ ਸਿੰਘ 4.ਸੁੱਖਾ ਸਿੰਘ ਉਰਫ ਸੁੱਖੂ ਪੱੁਤਰ ਮਲਕੀਤ ਸਿੰਘ ਵਾਸੀਆਨ ਧੂੜਕੋਟ ਰਣਸੀਂਹ ਤੇ 128/28-07-2021 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 190 ਨਸ਼ੀਲੀਆਂ ਗੋਲੀਆ ਮਾਰਕਾ ਛੲਲਚਦਿੳਲ 100 ਸ਼੍ਰ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਬਲਵਿੰਦਰ ਸਿੰਘ ਨੇ ਧਰਮਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਸ਼ਹਿਜਾਦੀ ਜਿਲ੍ਹਾ ਫਿਰੋਜਪੁਰ ਤੇ 87/28-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 4800 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ ਹਾਈਡਰੋਕਲੋਰਾਈਡ ਟੈਬਲੇਟ 100 ਐਮ.ਜੀ ਅਤੇ ਇਕ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 05-ਏ.ਐਲ-2299 ਬ੍ਰਾਂਮਦ ਕਰ ਲਿਆ ਗਿਆ। ਸ:ਥ: ਮਲਕੀਤ ਸਿੰਘ ਨੇ ਗੁਰਪ੍ਰੇਮ ਸਿੰਘ ਉਰਫ ਗੋਰਾ ਪੁੱਤਰ ਕਸਮ ਸਿੰਘ ਵਾਸੀ ਭੋਲੂਵਾਲਾ ਥਾਣਾ ਤਲਵੰਡੀ ਭਾਈ ਜਿਲ੍ਹਾ ਫਿਰੋਜਪੁਰ ਤੇ 155/28-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਹੀਰ ਬ੍ਰਾਂਮਦ ਕਰ ਲਈ ਗਈ। ਸ:ਥ: ਗੁਰਦੇਵ ਸਿੰਘ ਨੇ ਸੁਖਜੀਤ ਕੌਰ ਉਰਫ ਕਿਰਨ ਪਤਨੀ ਇਕਬਾਲ ਸਿੰਘ ਵਾਸੀ ਬੱਧਨੀ ਕਲਾਂ ਤੇ 107/28-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਮੇਜਰ ਸਿੰਘ ਨੇ ਬਲਜੀਤ ਸਿੰਘ ਉਰਫ ਗੁਗੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਮਹਿਲ ਜਿਲ੍ਹਾ ਮੋਗਾ ਤੇ 120/28-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 40 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਕੁਲਵੰਤ ਸਿੰਘ ਨੇ ਮਹਿੰਗਾ ਸਿੰਘ ਪੁੱਤਰ ਜੰਡ ਸਿੰਘ ਵਾਸੀ ਪਿੰਡ ਦੋਲੇਵਾਲਾ ਤੇ 121/28-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 09 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਨਿਰਮਲ ਸਿੰਘ ਨੇ ਮਾਹਲਾ ਸਿੰਘ ਪੁੱਤਰ ਭਗਵਾ ਸਿੰਘ ਵਾਸੀ ਦੋਲੇਵਾਲਾ ਤੇ 122/28-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਦੱੜਾ- ਸੱਟਾ ਲਗਾਉਣ ਦਾ ਆਦੀ ਹੈ ਜੋ ਅੱਜ ਵੀ ਪ੍ਰਤਾਪ ਚੋਂਕ ਮੋਗਾ ਵਿਖੇ ਦੁਕਾਨਾ ਦੇ ਸਾਹਮਣੇ ਸ਼ਰੇਆਮ ਉੱਚੀ-ਉੱਚੀ ਅਵਾਜਾਂ ਮਾਰਕੇ ਲੋਕਾਂ ਨੂੰ ਦੱੜਾ ਸੱਟਾ ਲਗਾਉਣ ਲਈ ਬੁਲਾ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 820/- ਰੁਪਏ ਦੜਾ ਸੱਟਾ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਗੁਰਚਰਨ ਸਿੰਘ ਨੇ ਰਜੇਸ਼ ਕੁਮਾਰ ਪੁੱਤਰ ਜਗਨ ਨਾਥ ਵਾਸੀ ਗਲੀ ਨੰ:3, ਸਰਦਾਰ ਨਗਰ ਮੋਗਾ ਜਿਲ੍ਹਾ ਮੋਗਾ ਤੇ 175/28-07-2021 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 18 ਬੋਤਲਾਂ ਸ਼ਰਾਬ ਠੇਕਾ ਮਾਰਕਾ ਫਸਟ ਚੁਆਇਸ (ਪੰਜਾਬ) ਬ੍ਰਾਂਮਦ ਕਰ ਲਈ ਗਈ। ਸ:ਥ: ਬਲਵਿੰਦਰ ਸਿੰਘ ਨੇ ਗਰੀਬ ਦਾਸ ਪੁੱਤਰ ਸਾਂਈ ਰਾਮ ਵਾਸੀ ਪ੍ਰੀਤ ਨਗਰ ਮੋਗਾ ਜਿਲ੍ਹਾ ਮੋਗਾ ਤੇ 176/28-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਬੋਤਲਾਂ ਸ਼ਰਾਬ ਠੇਕਾ ਮਾਰਕਾ ਫਸਟ ਚੁਆਇਸ (ਪੰਜਾਬ) ਬ੍ਰਾਂਮਦ ਕਰ ਲਈ ਗਈ। ਸ:ਥ: ਹਰਬੰਸ ਸਿੰਘ ਨੇ ਦਾਨਾ ਪੁੱਤਰ ਰੋਸੀ ਵਾਸੀ ਵਾਰਡ ਨੰ:26, ਮਕਾਨ ਨੰ:254, ਛੱਜਘੜ ਬਸਤੀ ਮੋਗਾ ਜਿਲ੍ਹਾ ਮੋਗਾ ਤੇ 177/28-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









