ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਜਸਵੀਰ ਸਿੰਘ ਉਰਫ ਜੱਸੀ ਅਪਰਾਧੀ ਬਿਰਤੀ ਦਾ ਵਿਅਕਤੀ ਹੈ। ਜਿਸਤੇ ਖਿਲਾਫ ਪਹਿਲਾਂ ਵੀ ਲੁੱਟਾਂ-ਖੋਹਾਂ ਦੇ ਮੁਕੱਦਮੇਂ ਦਰਜ ਹਨ।ਜਿਸਨੇ ਹੁਣ ਆਪਣੇ ਹਮਖਿਆਲੀ ਮਨਦੀਪ ਸਿੰਘ ਅਤੇ ਜਸਪਾਲ ਸਿੰਘ ਨਾਲ ਮਿਲਕੇ ਅਪਰਾਧੀ ਗਿਰੋਹ ਬਣਾਇਆ ਹੋਇਆ ਹੈ। ਜੋ ਫਰਜੀ ਨਸ਼ਾ ਛੁਡਾਊ ਸੰਸਥਾ ਦੇ ਮੈਂਬਰ ਬਣਕੇ, ਪੁਲਿਸ ਮਦਦ ਦੀ ਆੜ ਹੇਠ ਅਣਜਾਣ ਅਤੇ ਭੋਲੇ-ਭਾਲੇ ਲੋਕਾਂ ਪਰ ਆਪਣਾ ਪ੍ਰਭਾਵ ਪਾਕੇ, ਉਹਨਾ ਨੂੰ ਲੁੱਟਦੇ ਹਨ। ਮਿਤੀ 22-07-2021 ਨੂੰ ਵੀ ਦੋਸ਼ੀਆਂ ਨੇ ਇਕ ਕਾਰ ਵਿੱਚ ਦੋ ਮੋਨੇ ਨੋਜਵਾਨਾ ਨੂੰ ਇਸੇ ਜਾਲ ਹੇਠ ਫਸਾ ਕੇ, ਉਹਨਾ ਪਾਸੋਂ ਕਰੀਬ: 21000/- ਰੁਪਏ ਨਗਦ, ਦੋ ਮੋਬਾਇਲ ਫੋਨ ਅਤੇ ਹੋਰ ਸਮਾਨ ਜਬਰੀ ਖੋਹ ਲਿਆ ਅਤੇ ਉਹਨਾ ਦੀ ਕੁੱਟਮਾਰ ਕਰਕੇ, ਡਰਾ ਧਮਕਾ ਕੇ, ਭਜਾ ਦਿੱਤਾ। ਇਤਲਾਹੀਆਂ ਨੇ ਜਿਸਦੀ ਵੀਡੀਓ ਕਲਿੱਪ ਵੀ ਦਿਖਾਈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਪੂਰਨ ਸਿੰਘ ਨੇ 1.ਜਸਵੀਰ ਸਿੰਘ ਉਰਫ ਜੱਸੀ ਪੁੱਤਰ ਸੁਰਜੀਤ ਸਿੰਘ ਵਾਸੀ ਨੇੜੇ ਰੇਲਵੇ ਫਾਟਕ, ਧਰਮ ਸਿੰਘ ਨਗਰ, ਮੋਗਾ 2.ਮਨਦੀਪ ਸਿੰਘ ਉਰਫ ਕਾਕਾ ਪੁੱਤਰ ਕੁਲਵੰਤ ਸਿੰਘ ਵਾਸੀ ਪ੍ਰੀਤ ਨਗਰ, ਬਹੋਨਾ ਚੋਂਕ ਮੋਗਾ 3.ਜਸਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਤਾਰੇਵਾਲਾ ਥਾਣਾ ਚੜਿੱਕ ਤੇ 128/03-08-2021 ਅ/ਧ 379(ਬੀ), 420, 506 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ, ਮੋਗਾ ਤੋਂ ਕੋਟ ਈਸੇ ਖਾਂ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਮੁਦਈ ਨੂੰ ਇਕ ਅੋਰਤ ਨੇ ਹੱਥ ਦੇ ਕੇ ਰੋਕ ਲਿਆ ਅਤੇ ਜਿਸਨੇ ਕਿਹਾ ਕਿ ਮੈਂ ਬਾਬਾ ਦਾਮੂ ਸ਼ਾਹ ਜੀ, ਲੋਹਾਰਾ ਵਿਖੇ ਜਾਣਾ ਹੈ ਅਤੇ ਉਹ ਮੁਦਈ ਦੇ ਮੋਟਰਸਾਈਕਲ ਪਿਛੇ ਬੈਠ ਗਈ। ਜਿਸਤੋਂ ਬਾਅਦ ਇਕ ਪਲਸਰ ਮੋਟਰਸਾਈਕਲ ਪਰ ਦੋ ਮੋਨੇ ਨੋਜਵਾਨ ਆਏ ਜਿਹਨਾ ਨੇ ਮੁਦਈ ਨੂੰ ਰੋਕ ਲਿਆ ਅਤੇ ਉਹਨਾ ਵਿਚੋਂ ਇਕ ਨੇ ਕਿਹਾ ਕਿ “ਤੂੰ ਮੇਰੀ ਘਰਵਾਲੀ ਨੂੰ ਕਿਥੇ ਲੈ ਕੇ ਜਾ ਰਿਹਾ ਹੈ” ਅਤੇ ਇਨੇ ਨੂੰ ਇਕ ਗੱਡੀ ਪਰ ਹੋਰ ਦੋਸ਼ੀਆਨ ਆ ਗਏ। ਜਿਹਨਾ ਨੇ ਰੋਲਾ ਪਾ ਲਿਆ ਅਤੇ ਮੁਦਈ ਨੂੰ ਡਰਾਉਣ ਧਮਕਾਉਣ ਲੱਗ ਗਏ। ਜੋ ਪਰਚਾ ਦਰਜ ਕਰਵਾਉਣ ਦੀ ਧਮਕੀ ਦੇ ਕੇ ਮੁਦਈ ਪਾਸੋਂ ਤਿੰਨ ਲੱਖ ਰੁਪਏ ਦੀ ਮੰਗ ਕਰਨ ਲੱਗ ਗਏ। ਮੁਦਈ ਨੇ ਦੋਸ਼ੀਆਂ ਨੂੰ 1,50,000/- ਰੁਪਏ ਦੇ ਕੇ ਰਾਜੀਨਾਮਾਂ ਕਰ ਲਿਆ। ਪਰ ਦੋਸ਼ੀਆਨ ਮੁਦਈ ਪਾਸੋਂ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਜਸਵੰਤ ਸਿੰਘ ਨੇ 1.ਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਇੰਦਰਗੜ੍ਹ 2.ਗੁਰਸੇਵਕ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੰਗਾਲੀ ਥਾਣਾ ਕੁਲਗੜੀ ਹਾਲ ਵਾਸੀ ਜੀਰਾ ਜਿਲ੍ਹਾ ਫਿਰੋਜਪੁਰ 3.ਕੁਲਦੀਪ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਫਤਹਿਗੜ੍ਹ ਪੰਜਤੂਰ4.ਇਕਬਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੁੱਲਾਪੁਰ ਲਧਿਆਣਾ 5.ਕੁਲਵਿੰਦਰ ਕੌਰ ਪਤਨੀ ਇਕਬਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੁੱਲਾਪੁਰ ਲਧਿਆਣਾ 6.ਜਗਮਿੰਦਰ ਸਿੰਘ ਉਰਫ ਬਿੱਟੂ ਪੁੱਤਰ ਹਰਭਜਨ ਸਿੰਘ ਵਾਸੀ ਕੋਟ ਈਸੇ ਖਾਂ 7.ਸੁਮਨ ਰਾਣੀ ਪਤਨੀ ਦਵਿੰਦਰ ਸਿੰਘ ਵਾਸੀ ਇੰਦਰਗੜ੍ਹ ਤੇ 125/03-08-2021 ਅ/ਧ 384,385,389 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ। ਜੋ ਅੱਜ ਵੀ ਚੋਰੀ ਦੇ ਮੋਟਰਸਾਈਕਲ ਸਮੇਤ ਚੜਿੱਕ ਵੱਲ ਨੂੰ ਆ ਰਹੇ ਹਨ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਦੋ ਚੋਰੀ ਦੇ ਮੋਟਰਸਾਈਕਲ ਬ੍ਰਾਂਮਦ ਕਰ ਲਏ ਗਏ।ਕੁੱਲ ਮਲੀਤੀ:38000/- ਰੁਪਏ। ਸ:ਥ: ਬਲਵੀਰ ਸਿੰਘ ਨੇ ਬਲਜੀਤ ਸਿੰਘ ਉਰਫ ਕਾਲਾ ਪੁੱਤਰ ਲਛਮਣ ਸਿੰਘ ਵਾਸੀ ਘੋਲੀਆ ਖੁਰਦ 2.ਹਰਜਿੰਦਰ ਸਿੰਘ ਉਰਫ ਤੋਤੀ ਪੁੱਤਰ ਚੰਦ ਸਿੰਘ ਵਾਸੀ ਜੰਗੀਰ ਪੱਤੀ ਚੜਿੱਕ ਤੇ 185/03-08-2021 ਅ/ਧ 379,411 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਮੁਦੈਲਾ ਨੇ ਦਰਜ ਕਰਾਇਆ ਕਿ ਉਸਦੀ ਲੜਕੀ ਮਨਜੋਤ ਕੌਰ ਉਮਰ ਕ੍ਰੀਬ: 11 ਸਾਲ ਘਰੋਂ ਦੁਕਾਨ ਪਰ ਗਈ ਸੀ ਅਤੇ ਵਾਪਿਸ ਆਉਂਦੇ ਸਮੇਂ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਨੇ ਮੁਦੈਲਾ ਦੀ ਲੜਕੀ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਉਸਨੂੰ ਡਰਾ ਕੇ ਝਾੜੀਆਂ ਵਿੱਚ ਲੈ ਗਿਆ। ਜਿਥੇ ਦੋਸ਼ੀ ਨੇ ਮੁਦੈਲਾ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਛੇੜਛਾੜ ਕੀਤੀ। ਮੁਦੈਲਾ ਦੀ ਲੜਕੀ ਉਸਨੂੰ ਧੱਕਾ ਮਾਰਕੇ ਉਥੋਂ ਭੱਜ ਕੇ ਆਪਣੇ ਘਰ ਆ ਗਈ। ਜਿਸਤੇ ਮੁਕੱਦਮਾਂ ੳੇੁਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮਨਪ੍ਰੀਤ ਕੌਰ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਚਮਕੌਰ ਸਿੰਘ ਵਾਸੀ ਅਜੀਤਵਾਲ ਜਿਲ੍ਹਾ ਮੋਗਾ ਤੇ 58/03-08-2021 ਅ/ਧ 354(ਏ), 506, 341 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 420 ਨਸ਼ੀਲੀਆਂ ਗੋਲੀਆਂ ਮਾਰਕਾ ਓਠੰ 0.5 ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਬਲਵਿੰਦਰ ਸਿੰਘ ਨੇ ਹਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਨੇੜੇ ਰਵੀਦਾਸ ਮੰਦਰ, ਵਾਰਡ ਨੰ:20, ਸਾਧਾਂ ਵਾਲੀ ਬਸਤੀ ਮੋਗਾ ਜਿਲ੍ਹਾ ਮੋਗਾ ਤੇ 91/03-08-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 250 ਨਸ਼ੀਲੀਆਂ ਗੋਲੀਆਂ ਮਾਰਕਾ ੍ਰੋਦੋਲ 100 ਸ਼੍ਰ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਜਗਜੀਤ ਸਿੰਘ ਨੇ ਜਗਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਭਾਗੀਕੇ ਜਿਲ੍ਹਾ ਮੋਗਾ ਤੇ 135/03-08-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 16 ਬੋਤਲਾਂ ਸ਼ਰਾਬ ਠੇਕਾ ਮਾਰਕਾ ਜੁਗਨੀ (ਪੰਜਾਬ)ਬ੍ਰਾਂਮਦ ਕਰ ਲਈ ਗਈ। ਸ:ਥ: ਪਰਮਿੰਦਰ ਸਿੰਘ ਨੇ ਮਨਜਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਜਿਲ੍ਹਾ ਮੋਗਾ ੇ ਤੇ 183/03-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 40 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਪਿੱਪਲ ਸਿੰਘ ਨੇ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਸਿੰਘਾਂਵਾਲਾ ਜਿਲ੍ਹਾ ਮੋਗਾ ਤੇ 184/03-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 36 ਬੋਤਲਾਂ ਸ਼ਰਾਬ ਠੇਕਾ ਮਾਰਕਾ ਯੂ.ਕੇ ਨੰਬਰ ਵੰਨ (ਚੰਡੀਗੜ੍ਹ) ਬ੍ਰਾਂਮਦ ਕਰ ਲਈ ਗਈ। ਸ:ਥ: ਤਰਸੇਮ ਸਿੰਘ ਨੇ ਬਲਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਨੇੜੇ ਭਗਵਾਨ ਵਾਲਮੀਕ ਮੰਦਰ, ਪਿੰਡ ਧੱਲੇਕੇ ਜਿਲ੍ਹਾ ਮੋਗਾ ਤੇ 92/03-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਕਿਲੋਗ੍ਰਾਂਮ ਲਾਹਣ ਬ੍ਰਾਂਮਦ ਕਰ ਲਈ ਗਈ।ਸ:ਥ: ਕੁਲਵੰਤ ਸਿੰਘ ਨੇ ਕਰਮਜੀਤ ਸਿੰਂਘ ਪੁੱਤਰ ਗੁਰਦੇਵ ਸਿੰਘ ਵਾਸੀ ਫੂਲੇਵਾਲਾ ਜਿਲ੍ਹਾ ਮੋਗਾ ਤੇ 163/03-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 09 ਬੋਤਲਾ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਰਜੇਸ਼ ਕੁਮਾਰ ਨੇ ਨਿੱਕਾ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਬੀੜ ਰਾਊਕੇ ਜਿਲ੍ਹਾ ਮੋਗਾਨਿੱਕਾ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਬੀੜ ਰਾਊਕੇ ਜਿਲ੍ਹਾ ਮੋਗਾ ਤੇ 136/03-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੌਸ਼ੀ ਨੂੰੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 80 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ: ਰਾਜਾ ਸਿੰਘ ਨੇ ਜਗਸੀਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਬੀੜ ਰਾਊਕੇ ਜਿਲ੍ਹਾ ਮੋਗਾ ਤੇ 137/03-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









