ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਭਰਜਾਈ ਕੁਲਦੀਪ ਕੌਰ ਜਿਸਨੇ ਉਕਤਾਨ ਦੋਸ਼ੀਆਂ ਨੂੰ ਉਧਾਰ ਪੈਸੇ ਦਿੱਤੇ ਹੋਏ ਸਨ ਜਦ ਉਹ ਆਪਣੇ ਪੈਸੇ ਮੰਗਣ ਦੋਸ਼ੀਆਂ ਦੇ ਘਰ ਗਈ ਤਾਂ ਦੋਸ਼ੀਆਂ ਨੇ ਕੁਲਦੀਪ ਕੌਰ ਕੁੱਟਮਾਰ ਕੀਤੀ ਜਦ ਮੁਦਈ ਦੀ ਪਤਨੀ ਸ਼ਿੰਦਰ ਕੌਰ ਅਤੇ ਉਸਦਾ ਲੜਕਾ ਪ੍ਰਭਜੋਤ ਸਿੰਘ ਉਮਰ 17 ਸਾਲ ਆਪਣੀ ਚਾਚੀ ਨੂੰ ਛਡਾਉਣ ਗਿਆ ਤਾਂ ਦੋਸ਼ੀਆਂ ਨੇ ਉਹਨਾਂ ਦੀ ਵੀ ਕੁੱਟਮਾਰ ਕੀਤੀ ਅਤੇ ਉਸਦੇ ਲੜਕੇ ਪ੍ਰਭਜੋਤ ਸਿੰਘ ਦੇ ਸਿਰ ਵਿੱਚ ਲੋਹੇ ਦੀ ਪਾਇਪ ਮਾਰੀ ਜਿਸ ਨਾਲ ਉਸ ਦਾ ਲੜਕਾ ਬੁਰੀ ਤਰਾਂ ਜਖਮੀ ਹੋ ਗਿਆ।ਜਿਸਦੀ ਡੀ.ਐਮ ਸੀ ਲੁਧਿਆਣਾ ਵਿਖੇ ਦਾਖਿਲ ਕਰਵਾਇਆ ਗਿਆ।ਪ੍ਰਭਜੋਤ ਸਿੰਘ ਦੀ ਦੋਰਾਨੇ ਇਲਾਜ ਮੌਤ ਹੋ ਗਈ।ਵਜ੍ਹਾ ਰੰਜਿਸ਼ ਪੈਸਿਆ ਨੂੰ ਲੈ ਕੇ ਝਗੜਾ।ਦੋਸ਼ੀ ਮੋਕਾ ਤੋਂ ਪਰਾਰ ਹੋ ਗਏ।ਜਿਸਤੇ ਦੋਸ਼ੀਆਂ ਖਿਲਾਫ ਉਕਤ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਆਈ ਕਸ਼ਮੀਰ ਸਿੰਘ ਨੇ 1.ਹਰਮੇਲ ਸਿੰਘ ਉਰਫ ਮੇਲਾ ਪੁੱਤਰ ਮੇਜਰ ਸਿੰਘ 2.ਗੁਰਤੇਜ ਸਿੰਘ ਉਰਫ ਤੇਜੀ ਪੁੱਤਰ ਮੇਜਰ ਸਿੰਘ 3.ਹਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀਆਨ ਮੰਗੇਵਾਲਾੀ ਤੇ 95/05-08-2021 ਅ/ਧ 302/323/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਦੈਲਾ ਨੇ ਦਰਜ ਰਿਜਸਟਰ ਕਰਾਇਆ ਕਿ ਉਸਦੀ ਲੜਕੀ ਰਮਨਦੀਪ ਕੌਰ ਉਮਰ ਸਾਢੇ 14 ਸਾਲ ਨੂੰ ਦੋਸ਼ੀ ਵਿਆਹ ਦਾ ਝੰਸਾ ਦੇ ਕੇ ਵਰਗਲਾ ਫੁਸਲਾ ਕੇ ਕਿੱਧਰੇ ਲੈ ਗਿਆ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੁਲਵੰਤ ਸਿੰਘ ਨੇ ਗੁਰਵਿੰਦਰਪਾਲ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਗਲੋਟੀ ਤੇ 126/05-08-2021 ਅ/ਧ 363/366ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਬੈਂਕ ਆਫ ਇੰਡਆ ਵਿੱਚ ਬੈਂਕ ਮਨੈਜਰ ਲੱਗਾ ਹੋਇਆ ਹੈ ਜਿਸਨੇ ਦੱਸਿਆ ਕਿ ਬੈਂਕ ਆਫ ਇੰਡੀਆ ਦਾ ਏ.ਟੀਐਮ ਪਿੰਡ ਡਾਲਾ ਨੂੰ ਨਾਮਾਲੂਮ ਦੋਸ਼ੀਆਂ ਦੁਆਰਾ ਗੈਸ ਕਟਰ ਨਾਲ ਕੱਟ ਕੇ ਉਸ ਵਿੱਚ ਮਾਜੂਦ 2 ਲੱਖ 12 ਹਜਾਰ 100 ਰੁਪਏ ਚੋਰੀ ਕਰਕੇ ਲੈ ਗਏ ਹਨ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਨੈਬ ਸਿੰਘ ਨੇ ਨਾਮਾਲੂਮ ਆਦਮੀੇ ਤੇ 80/05-08-2021 ਅਧ 457/380/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਚਰਨਜੀਤ ਕੌਰ ਨੂੰ ਐਗਜੈਲੋ ਗੱਡੀ ਨੰਬਰੀ ਐਚ ਆਰ 29 ਐਕਸ 0123 ਸਮੇਤ ਗ੍ਰਿਫਤਾਰ ਕਰਕੇ 3 ਕੁਇੰਟਲ 20 ਕਿੱਲੋਗ੍ਰਾਂਮ ਸਾਬਤ ਡੋਡ ਭੁੱਕੀ ਪੋਸਤ ਦੇ ਬ੍ਰਾਂਮਦ ਕੀਤੇ ਗਏ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਆਈ ਕਸ਼ਮੀਰ ਸਿੰਘ ਨੇ 1.ਮੰਗਤ ਸਿੰਘ ਪੁੱਤਰ ਬਲਵਿੰਦਰ ਸਿੰਘ 2.ਚਰਨਜੀਤ ਕੌਰ ਪਤਨੀ ਮੰਗਤ ਸਿੰਘ ਵਾਸੀਆਨ ਚੜਿੱਕ ਅਤੇ 2 ਨਾਮਾਲੂਮ ਆਦਮੀ ਤੇ 94/06-08-2021 ਅ/ਧ 15/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਵਾ 9 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਜਗਤਾਰ ਸਿੰਘ ਨੇ ਬਖਸ਼ੀਸ਼ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਸੈਦ ਮਹੁਮੰਦ ਤੇ 127/05-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 50 ਕਿੱਲੋਗ੍ਰਾਂਮ ਲਾਹਣ ਬ੍ਰਾਂਮਦ ਕੀਤੀ ਗਈ। ਹੋਲ:ਜਗਵਿੰਦਰ ਸਿੰਘ ਨੇ ਹਰਦੀਪ ਸਿੰਘ ਉਰਫ ਦੀਪ ਪੁੱਤਰ ਜਿੰਦਰ ਸਿੰਘ ਵਾਸੀ ਡਰੋਲੀ ਭਾਈ ਤੇ 96/05-08-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









